ਨੇਪਾਲ ''ਚ ਚਾਰ ਲੱਖ ਦੀ ਅਣਐਲਾਨੀ ਰਾਸ਼ੀ ਨਾਲ ਭਾਰਤੀ ਗ੍ਰਿਫਤਾਰ
Friday, Jun 30, 2017 - 10:35 PM (IST)
ਕਾਠਮੰਡੂ— ਨੇਪਾਲ 'ਚ ਕਥਿਤ ਤੌਰ 'ਤੇ ਚਾਰ ਲੱਖ ਦੀ ਅਣਐਲਾਨੀ ਰਾਸ਼ੀ ਰੱਖਣ ਦੇ ਮਾਮਲੇ 'ਚ ਇਕ ਭਾਰਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 51 ਸਾਲ ਦੇ ਸੁਨੀਲ ਸ਼ੈਟੀ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦਿੱਲੀ ਦੀ ਫਲਾਈਟ 'ਚ ਰਵਾਨਾ ਹੋਣ ਵਾਲਾ ਸੀ। ਅਧਿਕਾਰੀਆਂ ਨੇ ਸ਼ੈਟੀ ਦੀ ਤਲਾਸ਼ੀ ਦੇ ਦੌਰਾਨ ਉਸ ਦੇ ਕੋਲ 2-2 ਹਜ਼ਾਰ ਦੇ ਨੋਟ ਜ਼ਬਤ ਕੀਤੇ ਹਨ। ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
