ਯੂਕ੍ਰੇਨ ਦੇ ਸੂਮੀ ਸ਼ਹਿਰ ''ਚ ਹਾਲੇ ਵੀ ਫਸੇ ਹੋਏ ਹਨ ਲਗਭਗ 1,700 ਵਿਦੇਸ਼ੀ ਵਿਦਿਆਰਥੀ
Monday, Mar 07, 2022 - 11:56 AM (IST)
ਕੀਵ (ਵਾਰਤਾ): ਯੂਕ੍ਰੇਨ ਦੇ ਸਿੱਖਿਆ ਅਤੇ ਵਿਗਿਆਨ ਮੰਤਰੀ ਸੇਰਹੀ ਸ਼ਕਰਲੇਟ ਨੇ ਕਿਹਾ ਕਿ ਸੂਮੀ ਸ਼ਹਿਰ ਵਿਚ ਲਗਭਗ 1,700 ਵਿਦੇਸ਼ੀ ਵਿਦਿਆਰਥੀ ਫਸੇ ਹੋਏ ਹਨ। ਸ਼ਕਰਲੇਟ ਨੇ ਇਹ ਜਾਣਕਾਰੀ ਯੂਕ੍ਰੇਨੀ ਟੀਵੀ ਚੈਨਲ 'ਚ ਦਿੱਤੀ। ਸ਼ਕਰਲੇਟ ਨੇ ਕਿਹਾ ਕਿ ਹੁਣ ਤੱਕ, ਸੂਮੀ ਵਿੱਚ ਲਗਭਗ 1,700 ਵਿਦੇਸ਼ੀ ਵਿਦਿਆਰਥੀ ਫਸੇ ਹੋਏ ਹਨ। ਅਸੀਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਵਿਦਿਆਰਥੀ ਬੰਕਰਾਂ ਵਿੱਚ ਸੁਰੱਖਿਅਤ ਹਨ। ਉਨ੍ਹਾਂ ਨੂੰ ਗਰਮ ਭੋਜਨ, ਖਾਣਾ ਅਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਕਿਉਂਕਿ ਇਸ ਸਮੇਂ ਉਨ੍ਹਾਂ ਦਾ ਇੱਥੋਂ ਜਾਣਾ ਹਰ ਕਿਸੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਸੰਕਟ : ਰੂਸੀ ਫ਼ੌਜ ਦੇ ਹਮਲੇ 'ਚ ਤਿੰਨ ਨਾਗਰਿਕਾਂ ਦੀ ਮੌਤ, ਬਿਟ੍ਰੇਨ ਨੇ ਇੰਟਰਪੋਲ ਤੋਂ ਕੀਤੀ ਇਹ ਮੰਗ
ਗੌਰਤਲਬ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 24 ਫਰਵਰੀ ਨੂੰ ਯੂਕ੍ਰੇਨ 'ਤੇ ਵੱਡੇ ਪੱਧਰ 'ਤੇ ਹਮਲਾ ਸ਼ੁਰੂ ਕੀਤਾ ਸੀ।ਰੂਸੀ ਫ਼ੌਜ ਪ੍ਰਮੁੱਖ ਬੁਨਿਆਦੀ ਢਾਂਚੇ 'ਤੇ ਗੋਲਾਬਾਰੀ ਕਰ ਰਹੀ ਹੈ ਅਤੇ ਉਹਨਾਂ ਨੂੰ ਤਬਾਹ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ੌਜ ਰਿਹਾਇਸ਼ੀ ਇਮਾਰਤਾਂ 'ਤੇ ਮਿਜ਼ਾਈਲਾਂ ਅਤੇ ਰਾਕੇਟ ਦਾਗ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।