ਕੈਨੇਡਾ : ਸਿਖਲਾਈ ਦੌਰਾਨ ਫ਼ੌਜੀ ਦੀ ਮੌਤ, ਰੱਖਿਆ ਮੰਤਰੀ ਹਰਜੀਤ ਸੱਜਣ ਨੇ ਸਾਂਝਾ ਕੀਤਾ ਦੁੱਖ

Monday, Nov 02, 2020 - 02:30 PM (IST)

ਕੈਨੇਡਾ : ਸਿਖਲਾਈ ਦੌਰਾਨ ਫ਼ੌਜੀ ਦੀ ਮੌਤ, ਰੱਖਿਆ ਮੰਤਰੀ ਹਰਜੀਤ ਸੱਜਣ ਨੇ ਸਾਂਝਾ ਕੀਤਾ ਦੁੱਖ

ਓਟਾਵਾ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਫ਼ੌਜ ਦੀ ਸਿਖਲਾਈ ਦੌਰਾਨ ਇਕ ਫ਼ੌਜੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਿਖਲਾਈ ਦੌਰਾਨ ਉਸ ਦੇ ਗੋਲੀ ਵੱਜ ਗਈ ਤੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਜੇਮਜ਼ ਚੋਇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਜਾਨ ਨਾ ਬਚ ਸਕੀ। 

ਕੈਨੇਡੀਅਨ ਹਥਿਆਰਬੰਦ ਫ਼ੌਜ ਮੁਤਾਬਕ ਜੇਮਜ਼ ਰਾਇਲ ਵੈਸਟਮਿਨਸਟਰ ਰੈਜੀਮੈਂਟ ਵਿਚ ਸਿਖਲਾਈ ਲੈ ਰਿਹਾ ਸੀ। ਉਸ ਨੂੰ ਐਡਮਿੰਟਨ ਹਸਪਤਾਲ ਵਿਚ ਲੈ ਜਾਇਆ ਗਿਆ, ਜਿੱਥੇ ਸ਼ਨੀਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਸ ਘਟਨਾ 'ਤੇ ਦੁੱਖ ਸਾਂਝਾ ਕੀਤਾ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਿਵਾਰ ਆਪਣੇ ਆਪ ਨੂੰ ਇਕੱਲਾ ਨਾ ਸਮਝੇ ਸਰਕਾਰ ਉਨ੍ਹਾਂ ਨੂੰ ਸਹਾਇਤਾ ਦੇਵੇਗੀ। ਚੀਫ ਜਨਰਲ ਤੇ ਲੈਫਟੀਨੈਂਟ ਜਨਰਲ ਨ ਵੀ ਜੇਮਜ਼ ਦੀ ਮੌਤ 'ਤੇ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਪਰਿਵਾਰ ਦੀ ਮਦਦ ਲਈ ਤਿਆਰ ਰਹਿਣਗੇ। 


author

Lalita Mam

Content Editor

Related News