ਜਨਰਲਾਂ ਨੇ ਪਾਕਿ ਨੂੰ ਕੌਮਾਂਤਰੀ ਜ਼ਿਹਾਦੀ ਸੈਰ-ਸਪਾਟਾ ਸਥਾਨ ਬਣਾਇਆ : ਮੁਹੰਮਦ ਹਨੀਫ
Friday, Oct 30, 2020 - 12:47 PM (IST)
ਇਸਲਾਮਾਬਾਦ- ਪਾਕਿਸਤਾਨੀ ਲੇਖਕ ਮੁਹੰਮਦ ਹਨੀਫ ਨੇ ਆਪਣੀ ਮਸ਼ਹੂਰ ਕਿਤਾਬ ‘ਏ ਕੇਸ ਆਫ ਐਕਸਪਲੋਡਿੰਗ ਮੈਂਗੋਜ’ ਵਿਚ ਕਿਹਾ ਹੈ ਕਿ ਫ਼ੌਜ ਦੇ ਜਨਰਲਾਂ ਨੇ ਪਾਕਿਸਤਾਨ ਨੂੰ ਕੌਮਾਂਤਰੀ ਜ਼ਿਹਾਦੀ ਸੈਰ-ਸਪਾਟਾ ਸਥਾਨ ਬਣਾ ਦਿੱਤਾ ਹੈ।
1977 ’ਚ ਰਕਤਹੀਣ ਤਖ਼ਤਾਪਲਟ ਤੋਂ ਬਾਅਦ ਜਨਰਲ ਜਿਆ-ਉਲ-ਹੱਕ ਦੇ ਸ਼ਾਸਨ ਬਾਰੇ ਗੱਲ ਕਰਦੇ ਹੋਏ ਹਨੀਫ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ’ਚ ਆਟੋਮੈਟਿਕ ਹਥਿਆਰ, ਹੈਰੋਇਨ ਅਤੇ ਫਿਰਕੂਵਾਦ ਲਿਆਂਦਾ ਸੀ। ਫ਼ੌਜ ਨੇ ਕਦੇ ਵੀ ਇਤਿਹਾਸਕਾਰਾਂ ਦੀ ਗੱਲ ਨਹੀਂ ਸੁਣੀ ਅਤੇ ਸਨਮਾਨਿਤ ਧਾਰਮਿਕ ਵਿਦਵਾਨਾਂ ਦੀ ਵੀ ਅਣਦੇਖੀ ਕੀਤੀ।
ਹਨੀਫ ਨੇ ਕਿਹਾ ਕਿ ਪਾਕਿਸਤਾਨ ਕਈ ਪੱਧਰਾਂ ’ਤੇ ਵੰਡਿਆ ਹੋਇਆ ਸਮਾਜ ਹੈ। ਫੌਜ ਦੇ ਕਮਾਂਡਰਾਂ ਨੇ ਵਿਸ਼ਾਲ ਲਾਇਬ੍ਰੇਰੀਆਂ ਅਤੇ ਨਿਯਮਿਤ ਰਣਨੀਤਕ ਸਮੀਖਿਆਵਾਂ ਤੱਕ ਆਪਣੀ ਪਹੁੰਚ ਦੇ ਬਾਵਜੂਦ ਅਸਲ ’ਚ ਕਦੇ ਸਵਿਕਾਰ ਨਹੀਂ ਕੀਤਾ ਕਿ ‘ਜਿਆ ਯੁੱਗ’ ਦੌਰਾਨ ਉਨ੍ਹਾਂ ਬਹੁ-ਰਾਸ਼ਟਰੀ, ਬਹੁ- ਸੱਭਿਆਚਾਰਕ ਜ਼ਿਹਾਦੀ ਪ੍ਰਾਜੈਕਟ ਸ਼ੁਰੂ ਕੀਤੇ ਸਨ, ਉਹ ਇਕ ਵੱਡੀ ਗਲਤੀ ਸੀ।