ਅਰਮੀਨੀਆ, ਅਜ਼ਰਬੈਜਾਨ ਨੇ ਇਕ-ਦੂਜੇ ''ਤੇ ਲਗਾਇਆ ਜੰਗਬੰਦੀ ਉਲੰਘਣਾ ਦਾ ਦੋਸ਼

Sunday, Oct 18, 2020 - 05:49 PM (IST)

ਅਰਮੀਨੀਆ, ਅਜ਼ਰਬੈਜਾਨ ਨੇ ਇਕ-ਦੂਜੇ ''ਤੇ ਲਗਾਇਆ ਜੰਗਬੰਦੀ ਉਲੰਘਣਾ ਦਾ ਦੋਸ਼

ਯੇਰੇਵਾਨ (ਭਾਸ਼ਾ) :ਅਰਮੀਨੀਆ ਅਤੇ ਅਜ਼ਰਬੈਜਾਨ ਨੇ ਜੰਗਬੰਦੀ ਲਾਗੂ ਕਰਨ ਦੀ ਦੂਜੀ ਕੋਸ਼ਿਸ਼ ਦੇ ਵਿਚ ਐਤਵਾਰ ਨੂੰ ਇਕ-ਦੂਜੇ 'ਤੇ ਇਸ ਦੀ ਉਲੰਘਣਾ ਦਾ ਦੋਸ਼ ਲਗਾਇਆ। ਦੋਹਾਂ ਦੇਸ਼ਾਂ ਨੇ ਇਕ ਦਿਨ ਪਹਿਲਾਂ ਹੀ ਨਾਗੋਰਨੋ-ਕਾਰਾਬਾਖ ਨੂੰ ਲੈਕੇ ਜਾਰੀ ਤਣਾਅ ਦੇ ਵਿਚ ਜੰਗਬੰਦੀ ਸਮਝੌਤਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ।

PunjabKesari

ਦੋਹਾਂ ਦੇਸ਼ਾਂ ਦੇ ਵਿਚ 27 ਸਤੰਬਰ ਨੂੰ ਲੜਾਈ ਸ਼ੁਰੂ ਹੋ ਗਈ ਸੀ। ਇਸ ਦੇ ਬਾਅਦ ਦੋ ਵਾਰ ਜੰਗਬੰਦੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਅਰਮੀਨੀਆ ਦੇ ਮਿਲਟਰੀ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਅਜ਼ਰਬੈਜਾਨ ਸੈਨਿਕਾਂ ਨੇ ਟਕਰਾਅ ਵਾਲੇ ਖੇਤਰ ਵਿਚ ਰਾਤ ਭਰ ਗੋਲੀਬਾਰੀ ਕੀਤੀ ਅਤੇ ਮਿਜ਼ਾਈਲਾਂ ਦਾਗੀਆਂ। ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਇਸ ਹਮਲੇ ਵਿਚ ਦੋਹਾਂ ਵੱਲੋਂ ਕਈ ਲੋਕ ਜ਼ਖਮੀ ਹੋਏ ਹਨ।

PunjabKesari

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਕਾਰ ਬੰਬ ਧਮਾਕਾ, 12 ਲੋਕਾਂ ਦੀ ਮੌਤ ਤੇ 100 ਤੋਂ ਵੱਧ ਜ਼ਖਮੀ

ਉੱਧਰ ਅਜ਼ਰਬੈਜਾਨ ਦੇ ਰੱਖਿਆ ਮੰਤਰਾਲੇ ਨੇ ਅਰਮੀਨੀਆ 'ਤੇ ਦੋਸ਼ ਲਗਾਇਆ ਕਿ ਉਸ ਦੇ ਸੈਨਿਕਾਂ ਨੇ ਜੰਗਬੰਦੀ ਹੋਣ ਦੇ ਬਾਅਦ ਵੀ ਗੋਲੀਬਾਰੀ ਕੀਤੀ। ਅਜ਼ਰਬੈਜਾਨ ਨੇ ਅਰਮੀਨੀਆ 'ਤੇ ਵੱਡੇ ਹਥਿਆਰਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ। ਇੱਥੇ ਦੱਸ ਦਈਏ ਕਿ ਨਾਗੋਰਨ-ਕਾਰਾਬਾਖ ਖੇਤਰ ਅਜ਼ਰਬੈਜਾਨ ਵਿਚ ਸਥਿਤ ਹੈ ਪਰ ਇਸ 'ਤੇ 1994 ਤੋਂ ਅਰਮੀਨੀਆ ਸਮਰਥਿਤ ਅਰਮੀਨੀਆਈ ਜਾਤੀ ਸਮੂਹਾਂ ਦਾ ਕੰਟਰੋਲ ਹੈ।


author

Vandana

Content Editor

Related News