ਅਰਜਨਟੀਨਾ ਦੇ ਨਵੇਂ ਰਾਸ਼ਟਰਪਤੀ ਨੇ ਬ੍ਰਿਕਸ 'ਚ ਸ਼ਾਮਲ ਨਾ ਹੋਣ ਦਾ ਲਿਆ ਫ਼ੈਸਲਾ
Tuesday, Jan 02, 2024 - 11:18 AM (IST)
ਇੰਟਰਨੈਸ਼ਨਲ ਡੈਸਕ- ਅਰਜਨਟੀਨਾ ਦੇ ਨਵੇਂ ਚੁਣੇ ਗਏ ਸੱਜੇ-ਪੱਖੀ ਰਾਸ਼ਟਰਪਤੀ ਜੇਵੀਅਰ ਮਿਲੀ ਨੇ ਵਿਕਾਸਸ਼ੀਲ ਅਰਥਚਾਰਿਆਂ ਦੇ ਬ੍ਰਿਕਸ ਸਮੂਹ ਵਿੱਚ ਸ਼ਾਮਲ ਹੋਣ ਦੀ ਯੋਜਨਾ ਰੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਬਲਾਕ ਵਿੱਚ ਅਰਜਨਟੀਨਾ ਦੀ ਮੈਂਬਰਸ਼ਿਪ ਲਈ ਸਮਾਂ ਸਹੀ ਨਹੀਂ ਹੈ। ਬ੍ਰਿਕਸ 'ਚ ਰਸਮੀ ਤੌਰ 'ਤੇ ਸ਼ਾਮਲ ਹੋਣ ਤੋਂ ਸਿਰਫ 3 ਦਿਨ ਪਹਿਲਾਂ ਮਾਈਲੀ ਨੇ ਇਹ ਜਾਣਕਾਰੀ ਦੇ ਕੇ ਸਾਰੇ ਦੇਸ਼ਾਂ ਨੂੰ ਹੈਰਾਨ ਕਰ ਦਿੱਤਾ ਸੀ।
ਪੱਛਮ ਦੇ ਨਾਲ ਨਜ਼ਦੀਕੀ ਸਬੰਧਾਂ ਨੂੰ ਅੱਗੇ ਵਧਾਉਣ ਦੇ ਆਪਣੇ ਮੁਹਿੰਮ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਮਾਈਲੀ ਨੇ 22 ਦਸੰਬਰ ਨੂੰ ਇੱਕ ਪੱਤਰ ਲਿਖਿਆ, ਪਰ ਇਸਨੂੰ ਹੁਣ ਜਾਰੀ ਕੀਤਾ। ਮਾਈਲੀ ਨੇ ਰੂਸ, ਬ੍ਰਾਜ਼ੀਲ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਨੇਤਾਵਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਅਜਿਹੀ ਵਿਦੇਸ਼ ਨੀਤੀ ਅਪਣਾਉਣਗੇ ਜੋ ਪੱਛਮ ਨਾਲ ਮੇਲ ਖਾਂਦੀ ਹੈ ਅਤੇ ਅੱਗੇ ਵਧਦੀ ਹੈ। ਹੁਣ ਬ੍ਰਿਕਸ 'ਚ 11 ਦੀ ਬਜਾਏ 10 ਦੇਸ਼ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ-ਨਵੇਂ ਸਾਲ ਦੇ ਦਿਨ ਅਮਰੀਕਾ 'ਚ ਗੋਲੀਬਾਰੀ, 3 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
ਬ੍ਰਿਕਸ ਦੇਸ਼ਾਂ ਲਈ ਵੱਡਾ ਝਟਕਾ
ਅਰਜਨਟੀਨਾ ਦੇ ਰਾਸ਼ਟਰਪਤੀ ਨੇ ਆਪਣੀ ਚੋਣ ਮੁਹਿੰਮ ਵਿੱਚ ਖ਼ੁਦ ਹੀ ਬ੍ਰਿਕਸ ਨੂੰ ਖੱਬੇਪੱਖੀਆਂ ਦਾ ਸੰਗਠਨ ਕਹਿ ਕੇ ਮਜ਼ਾਕ ਉਡਾਇਆ ਸੀ। ਉਨ੍ਹਾਂ ਕਿਹਾ ਕਿ ਸਾਡਾ ਭੂ-ਰਾਜਨੀਤਿਕ ਗਠਜੋੜ ਅਮਰੀਕਾ ਅਤੇ ਇਜ਼ਰਾਈਲ ਨਾਲ ਹੈ। ਅਸੀਂ ਕਮਿਊਨਿਸਟਾਂ (ਬ੍ਰਿਕਸ) ਨਾਲ ਨਹੀਂ ਜੁੜਾਂਗੇ। ਇਹ ਫ਼ੈਸਲਾ ਚੀਨ, ਭਾਰਤ ਅਤੇ ਹੋਰ ਬ੍ਰਿਕਸ ਦੇਸ਼ਾਂ ਲਈ ਝਟਕਾ ਹੈ। ਅਰਜਨਟੀਨਾ ਵਿੱਚ ਅਲਬਰਟੋ ਫਰਨਾਂਡੀਜ਼ ਦੀ ਸਰਕਾਰ ਨੇ ਬ੍ਰਿਕਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।