ਫਰਾਂਸ ਦਾ ਇਹ ਇਲਾਕਾ 100 ਸਾਲਾਂ ਤੋਂ ਪਿਐ ਸੁੰਨਸਾਨ, ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਦੇ ਜਾਣ ’ਤੇ ਵੀ ਪਾਬੰਦੀ

01/16/2023 4:41:58 AM

ਪੈਰਿਸ (ਇੰਟ.)-ਫਰਾਂਸ ’ਚ ਇਕ ਪਿੰਡ ਅਜਿਹਾ ਹੈ ਜੋ ਪਿਛਲੇ 100 ਸਾਲਾਂ ਤੋਂ ਸੁੰਨਸਾਨ ਪਿਆ ਹੈ। ਇਸ ਪਿੰਡ ’ਚ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਦੇ ਜਾਣ ’ਤੇ ਵੀ ਪਾਬੰਦੀ ਹੈ। ਇਸ ਪਿੰਡ ਦਾ ਨਾਂ ‘ਜ਼ੋਨ ਰੋਗ’ ਹੈ। ਜ਼ੋਨ ਰੋਗ ਫਰਾਂਸ ਦੇ ਉੱਤਰ-ਪੂਰਬੀ ਖੇਤਰ ’ਚ ਸਥਿਤ ਹੈ। ਪਿਛਲੇ 100 ਸਾਲਾਂ ਤੋਂ ਇਸ ਖੇਤਰ ਨੂੰ ਫਰਾਂਸ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਕੇ ਰੱਖਿਆ ਗਿਆ ਹੈ ਅਤੇ ਇਸ ਖੇਤਰ ’ਚ ਥਾਂ-ਥਾਂ ’ਤੇ ‘ਡੇਂਜਰ ਜ਼ੋਨ’ ਦੇ ਬੋਰਡ ਵੀ ਲੱਗੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

PunjabKesari

ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਇੱਥੇ ਕੁੱਲ 9 ਪਿੰਡ ਸਨ ਜਿੱਥੇ ਲੋਕ ਰਹਿੰਦੇ ਸਨ ਅਤੇ ਖੇਤੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਸਨ ਪਰ ਵਿਸ਼ਵ ਯੁੱਧ ਦੌਰਾਨ ਇੱਥੇ ਇੰਨੇ ਗੋਲਾ-ਬਾਰੂਦ ਅਤੇ ਬੰਬ ਡਿੱਗੇ ਕਿ ਸਾਰਾ ਇਲਾਕਾ ਬਰਬਾਦ ਹੋ ਗਿਆ। ਇੱਥੇ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਵੱਡੀ ਮਾਤਰਾ ’ਚ ਰਸਾਇਣਕ ਜੰਗੀ ਸਮੱਗਰੀ ਪੂਰੇ ਇਲਾਕੇ ’ਚ ਫੈਲ ਗਈ। ਇਸ ਖੇਤਰ ’ਚ ਜ਼ਮੀਨ ਹੀ ਨਹੀਂ ਪਾਣੀ ਵੀ ਜ਼ਹਿਰੀਲਾ ਹੋ ਗਿਆ ਹੈ। ਇਸ ਪਾਣੀ ਨੂੰ ਸਾਫ਼ ਕਰਨਾ ਔਖਾ ਹੀ ਨਹੀਂ ਸਗੋਂ ਅਸੰਭਵ ਹੈ। ਸਾਲ 2004 ’ਚ, ਖੋਜਕਰਤਾਵਾਂ ਨੇ ‘ਜ਼ੋਨ ਰੋਗ’ ਦੀ ਮਿੱਟੀ ਅਤੇ ਪਾਣੀ ਦੀ ਜਾਂਚ ਕੀਤੀ, ਜਿਸ ’ਚ ਵੱਡੀ ਮਾਤਰਾ ’ਚ ਆਰਸੈਨਿਕ ਪਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ : ਸੰਤੋਖ ਚੌਧਰੀ ਦੇ ਦਿਹਾਂਤ ਉਪਰੰਤ ਚੋਣ ਅਖਾੜਾ ਬਣੇਗਾ ਜਲੰਧਰ ! ਮਾਨ ਸਰਕਾਰ ਦਾ ਲਵੇਗਾ ਇਮਤਿਹਾਨ

ਆਰਸੈਨਿਕ ਇਕ ਜ਼ਹਿਰੀਲਾ ਪਦਾਰਥ ਹੈ, ਜੇਕਰ ਇਸ ਦੀ ਥੋੜ੍ਹੀ ਜਿਹੀ ਮਾਤਰਾ ਵੀ ਗਲਤੀ ਨਾਲ ਕਿਸੇ ਵਿਅਕਤੀ ਦੇ ਮੂੰਹ ’ਚ ਆ ਜਾਵੇ ਤਾਂ ਕੁਝ ਘੰਟਿਆਂ ’ਚ ਹੀ ਉਸ ਦੀ ਮੌਤ ਹੋ ਜਾਂਦੀ ਹੈ। ਕੁਝ ਲੋਕ ਇਸ ਜਗ੍ਹਾ ਨੂੰ ਭੂਤੀਆ ਵੀ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਹਿਲੇ ਵਿਸ਼ਵ ਯੁੱਧ ’ਚ ਮਾਰੇ ਗਏ ਲੋਕਾਂ ਦੀਆਂ ਆਤਮਾਵਾਂ ਇੱਥੇ ਭਟਕਦੀਆਂ ਰਹਿੰਦੀਆਂ ਹਨ। ਇਨ੍ਹਾਂ ਕਾਰਨਾਂ ਕਰ ਕੇ ਫਰਾਂਸ ਦੀ ਸਰਕਾਰ ਨੇ ਇਸ ’ਤੇ ਪਾਬੰਦੀ ਲਗਾ ਦਿੱਤੀ।


Manoj

Content Editor

Related News