ਐਪਲ ਨੇ ਅਮਰੀਕਾ ''ਚ ਖੋਲ੍ਹੇ 25 ਸਟੋਰ, ਹੁਣ ਪ੍ਰੋਡਕਟਸ ਖਰੀਦਣ ''ਚ ਹੋਵੇਗੀ ਆਸਾਨੀ

05/18/2020 4:30:53 PM

ਗੈਜੇਟ ਡੈਸਕ— ਐਪਲ ਨੇ ਅਮਰੀਕਾ 'ਚ ਆਪਣੇ 25 ਸਟੋਰਾਂ ਨੂੰ ਫਿਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਸ ਦੇ ਸਟੋਰ ਹੌਲੀ-ਹੌਲੀ ਖੋਲ੍ਹੇ ਜਾ ਰਹੇ ਹਨ ਅਤੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਵਰਗੇ ਨਿਯਮਾਂ ਦਾ ਗੰਭੀਰਤਾ ਨਾਲ ਪਾਲਨ ਕੀਤਾ ਜਾਵੇਗਾ। ਐਪਲ ਦੇ ਰਟਿਲ ਪ੍ਰਮੁੱਖ ਡੀਅਰਡਰੇ ਓ ਬ੍ਰਾਇਨ ਨੇ ਆਪਣੀ ਵੈੱਬਸਾਈਟ 'ਤੇ ਸਟੋਰਾਂ ਨੂੰ ਖੋਲ੍ਹਣ ਨੂੰ ਲੈ ਕੇ ਇਕ ਨੋਟ ਵੀ ਪਬਲਿਸ਼ ਕੀਤਾ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਅਸੀਂ ਆਪਣੇ ਸਟੋਰਾਂ ਨੂੰ ਉਨ੍ਹਾਂ ਇਲਾਕਿਆਂ 'ਚ ਖੋਲ੍ਹ ਰਹੇ ਹਾਂ ਜਿਥੇ ਸਾਨੂੰ ਲੱਗੇ ਕਿ ਮਾਹੌਲ ਵਧੀਆ ਹੋ ਗਿਆ ਹੈ। ਸਟੋਰਾਂ 'ਚ ਸੋਸ਼ਲ ਡਿਸਟੈਂਸਿੰਗ ਦਾ ਸਖਤੀ ਨਾਲ ਪਾਨਲ ਕੀਤਾ ਹੋਵੇਗਾ। ਉਥੇ ਹੀ ਭੀੜ ਨੂੰ ਇਕੱਠਾ ਨਹੀਂ ਹੋਣ ਦਿੱਤਾ ਜਾਵੇਗਾ। 

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਐਪਲ ਨੇ ਅਮਰੀਕਾ 'ਚ 5 ਸਟੋਰ ਖੋਲ੍ਹੇ ਸਨ। ਇਥੇ ਆਉਣ ਵਾਲੇ ਕਰਮਚਾਰੀਆਂ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਫੇਸ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ। ਐਪਲ ਦੇ ਕੁਲ ਮਿਲਾ ਕੇ ਪੂਰੀ ਦੁਨੀਆ 'ਚ 510 ਸਟੋਰ ਹਨ ਜਿਨ੍ਹਾਂ 'ਚੋਂ 271 ਅਮਰੀਕਾ 'ਚ ਹੀ ਹਨ। ੯to੫Mac ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਮੰਗਲਵਾਰ ਤੋਂ ਇਟਲੀ 'ਚ ਵੀ ਐਪਲ ਦੇ 10 ਸਟੋਰ ਖੋਲ੍ਹੇ ਜਾ ਰਹੇ ਹਨ।

PunjabKesari


Rakesh

Content Editor

Related News