ਹਾਂਗਕਾਂਗ ''ਚ ਅਧਿਆਪਕਾਂ ਦੀ ਸਰਕਾਰ ਵਿਰੋਧੀ ਰੈਲੀ
Sunday, Aug 18, 2019 - 02:57 AM (IST)

ਹਾਂਗਕਾਂਗ - ਹਾਂਗਕਾਂਗ 'ਚ ਹਵਾਲਗੀ ਕਾਨੂੰਨ ਦੇ ਖਿਲਾਫ ਆਯੋਜਿਤ ਸਰਕਾਰ ਵਿਰੋਧੀ ਰੈਲੀ 'ਚ ਅਧਿਆਪਕਾਂ ਨੇ ਰੈਲੀ ਦਾ ਆਯੋਜਨ ਕੀਤਾ ਹੈ। ਖਬਰ ਮੁਤਾਬਕ ਵਿਖਾਵਾਕਾਰੀ ਮੱਧ ਹਾਂਗਕਾਂਗ ਅਤੇ ਚਾਟਰ ਗਾਰਡੇਨ ਪਾਰਕ 'ਚ ਇਕੱਠੇ ਹੋ ਰਹੇ ਹਨ। ਰੈਲੀ ਆਯੋਜਕਾਂ ਦੇ ਇਕ ਵਫਦ ਨੇ ਕਿਹਾ ਕਿ ਅਸੀਂ ਪ੍ਰਸ਼ਾਸਨਿਕ ਮੁਖੀ ਕੈਰੀ ਲੈਮ ਦੇ ਦਫਤਰ ਵੱਲ ਜਾ ਰਹੇ ਹਾਂ।
ਅਧਿਆਪਕ ਸੰਘ ਦੇ ਮੈਂਬਰ ਉਸ ਹਵਾਲਗੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ, ਜਿਸ ਦੇ ਤਹਿਤ ਬਿਨਾਂ ਕਿਸੇ ਦੋ-ਪੱਖੀ ਸਮਝੌਤੇ ਦੇ ਸ਼ੱਕੀ ਵਿਅਕਤੀਆਂ ਨੂੰ ਵੱਖ-ਵੱਖ ਕਾਨੂੰਨੀ ਪ੍ਰਕਿਰਿਆਵਾਂ ਲਈ ਚੀਨ ਨੂੰ ਸੌਂਪਣ ਦਾ ਪ੍ਰਬੰਧ ਹੈ। ਵਿਖਾਵਾਕਾਰੀ ਪਹਿਲਾਂ ਹੀ ਰੈਲੀਆਂ 'ਚ ਸ਼ਾਮਲ ਲੋਕਾਂ 'ਤੇ ਪੁਲਸ ਵਲੋਂ ਕੀਤੇ ਗਏ ਬਲ ਪ੍ਰਯੋਗ ਦੀ ਜਾਂਚ ਕਰਵਾਉਣ ਦੀ ਵੀ ਮੰਗ ਕਰ ਰਹੇ ਹਨ। ਲੋਕਾਂ ਨੇ ਹਵਾਲਗੀ ਕਾਨੂੰਨ ਦੇ ਵਿਰੁੱਧ ਸ਼ਾਂਤੀਪੂਰਨ ਤਰੀਕੇ ਨਾਲ ਰੈਲੀਆਂ ਕੱਢੀਆਂ ਪਰ ਬਾਅਦ 'ਚ ਪ੍ਰਦਰਸ਼ਨਾਂ ਦੌਰਾਨ ਵਿਖਾਵਾਕਾਰੀਆਂ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਹਿੰਸਕ ਝੜਪਾਂ ਹੋਣ ਲੱਗੀਆਂ।