ਇਟਲੀ ’ਚ ਇਕ ਹੋਰ ਸੜਕ ਹਾਦਸਾ, ਭਾਰਤੀ ਨੌਜਵਾਨ ਦੀ ਮੌਤ

Saturday, Sep 07, 2024 - 12:06 PM (IST)

ਇਟਲੀ ’ਚ ਇਕ ਹੋਰ ਸੜਕ ਹਾਦਸਾ, ਭਾਰਤੀ ਨੌਜਵਾਨ ਦੀ ਮੌਤ

ਰੋਮ (ਕੈਂਥ)- ਇਟਲੀ ਦੇ ਲਾਤੀਨਾ ਜ਼ਿਲ੍ਹੇ ’ਚ ਪੈਂਦੇ ਸ਼ਹਿਰ ਅਪਰੀਲੀਆ ਨੇੜੇ ਰੋਡ 148 ਪੁਨਤੀਨਾ ਉਪਰ ਇਕ ਕਾਰ ਅਤੇ ਸਾਇਕਲ ਦੀ ਟੱਕਰ ’ਚ ਇਕ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦੀ ਦੁੱਖਦਾਇਕ ਖਬਰ ਸਾਹਮਣੇ ਆ ਰਹੀ ਹੈ। ਇਟਾਲੀਅਨ ਮੀਡੀਆ ਅਨੁਸਾਰ 28 ਸਾਲਾਂ ਗਗਨਦੀਪ ਸਿੰਘ ਦੀ ਉਸ ਵੇਲੇ ਦਰਦਨਾਕ ਮੌਤ ਹੋ ਗਈ ਜਦੋਂ ਉਹ ਆਪਣੇ ਸਾਇਕਲ ਨਾਲ ਸੂਬੇ ਦੇ ਮੁੱਖ ਮਾਰਗ 148 ਪੁਨਤੀਨਾ ਉਪਰ ਚੜ੍ਹ ਰਿਹਾ ਸੀ ਕਿ ਅਚਾਨਕ ਤੇਜ਼ ਰਫਤਾਰ ਕਾਰ ਦੀ ਚਪੇਟ ’ਚ ਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਮੁਲਾਜ਼ਮਾਂ  ਨੇ ਗੰਭੀਰ ਜ਼ਖਮੀ ਗਗਨਦੀਪ ਸਿੰਘ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਮ੍ਰਿਤਕ ਲਾਤੀਨਾ ਦੇ ਨੇੜੇ ਚਿਸਤੇਰਨਾ ਦੀ ਲਾਤੀਨਾ ਰਹਿੰਦਾ ਸੀ।

ਇਹ ਵੀ ਪੜ੍ਹੋ ਸ਼ਰਾਬੀ ਅਧਿਆਪਕ ਦਾ ਕਾਰਾ: ਸਕੂਲ 'ਚ ਵਿਦਿਆਰਥਣ ਦੀ ਕੀਤੀ ਕੁੱਟਮਾਰ, ਕੈਂਚੀ ਨਾਲ ਕੱਟੇ ਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sunaina

Content Editor

Related News