ਕੈਨੇਡਾ ''ਚ ਕਰੋਨਾ ਵਾਇਰਸ ਦਾ ਦੂਜਾ ਸੰਭਾਵਿਤ ਮਾਮਲਾ ਆਇਆ ਸਾਹਮਣੇ

01/27/2020 9:32:18 PM

ਮਾਂਟਰੀਅਲ (ਏ.ਐਫ.ਪੀ.)- ਚੀਨੀ ਕਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਸ਼ੱਕ ਹੇਠ ਟੋਰਾਂਟੋ ਦੇ ਹਸਪਤਾਲ ਵਿਚ ਦਾਖਲ ਇਕ ਵਿਅਕਤੀ ਦੀ ਪਤਨੀ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਈ ਹੈ ਅਤੇ ਅਜਿਹੇ ਇਹ ਕੈਨੇਡਾ ਵਿਚ ਦੂਜਾ ਕਰੋਨਾ ਵਾਇਰਸ ਦਾ ਸੰਭਾਵਿਤ ਮਾਮਲਾ ਬਣ ਗਿਆ ਹੈ। ਓਂਟਾਰੀਓ ਸੂਬੇ ਦੇ ਅਧਿਕਾਰੀਆਂ ਵਲੋਂ ਸ਼ਨੀਵਾਰ ਨੂੰ ਐਲਾਨਿਆ ਗਿਆ ਸੀ ਕਿ ਕੈਨੇਡਾ ਦਾ ਪਹਿਲਾ ਸ਼ੱਕੀ ਮਾਮਲਾ ਤਕਰੀਬਨ 50 ਸਾਲਾ ਇਕ ਵਿਅਕਤੀ ਦਾ ਹੈ ਜੋ ਵੁਹਾਨ ਤੋਂ ਆਇਆ ਸੀ।

ਇਸ ਕਰੋਨਾ ਵਾਇਰਸ ਦਾ ਕੇਂਦਰ ਚੀਨ ਦਾ ਵੁਹਾਨ ਸ਼ਹਿਰ ਹੀ ਹੈ। ਸ਼ੱਕੀ ਮਰੀਜ਼ 22 ਜਨਵਰੀ ਨੂੰ ਟੋਰਾਂਟੋ ਪੁੱਜਾ ਸੀ। ਸੂਬੇ ਦੇ ਡਾਕਟਰ ਡੇਵਿਡ ਵਿਲੀਅਮਸ ਨੇ ਇਕ ਬਿਆਨ ਵਿਚ ਕਿਹਾ ਕਿ ਪਹਿਲਾਂ ਸ਼ੱਕੀ ਦੀ ਪਤਨੀ ਵੀ ਚੀਨ ਦੌਰੇ ਵਿਚ ਉਸ ਦੇ ਨਾਲ ਸੀ ਅਤੇ ਮੰਨਿਆ ਜਾ ਰਿਹਾ ਹੈ ਉਹ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਈ। ਉਸ ਨੂੰ ਵੀ ਵੱਖਰੇ ਵਾਰਡ ਵਿਚ ਰੱਖਿਆ ਗਿਆ ਹੈ। ਵਿਲੀਅਮਸ ਨੇ ਇਕ ਬਿਆਨ ਵਿਚ ਕਿਹਾ ਕਿ ਵਾਇਰਸ ਦੇ ਖਦਸ਼ੇ ਦੇ ਮੱਦੇਨਜ਼ਰ ਪਤੀ ਦੇ ਨਾਲ ਟੋਰਾਂਟੋ ਪਹੁੰਚਣ ਤੋਂ ਬਾਅਦ ਇਹ ਮਹਿਲਾ ਖੁਦ ਹੀ ਵੱਖ ਰਹਿ ਰਹੀ ਸੀ।


Sunny Mehra

Content Editor

Related News