ਪੈਕੇਨਮ ਵਿਖੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੌਥਾ ਸਾਲਾਨਾ ਖੇਡ ਮੇਲਾ 24-25 ਸਤੰਬਰ ਨੂੰ

Thursday, Jul 28, 2022 - 04:38 PM (IST)

ਪੈਕੇਨਮ ਵਿਖੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੌਥਾ ਸਾਲਾਨਾ ਖੇਡ ਮੇਲਾ 24-25 ਸਤੰਬਰ ਨੂੰ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੈਲਬੋਰਨ ਦੇ ਦੱਖਣੀ-ਪੂਰਬੀ ਇਲਾਕੇ ਵਿੱਚ ਸਥਿਤ ਗੁਰੂਦੁਆਰਾ ਬਾਬਾ ਬੁੱਢਾ ਸਾਹਿਬ ਜੀ ਅਤੇ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਕੇਨਮ ਵੱਲੋਂ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੌਥਾ ਸਾਲਾਨਾ ਖੇਡ ਮੇਲਾ 24 ਅਤੇ 25 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਜਗਦੇਵ ਸਿੰ , ਓਂਕਾਰ ਸੇਖੋਂ ਅਤੇ ਸਹਿਯੋਗੀਆਂ ਨੇ ਦੱਸਿਆ ਕਿ ਇਸ ਮੌਕੇ ਢਾਡੀ ਵਾਰਾਂ, ਗਤਕਾ ਪ੍ਰਦਰਸ਼ਨ ,ਸਵਾਲ-ਜਵਾਬ ਮੁਕਾਬਲੇ ਅਤੇ ਬੱਚਿਆਂ ਦੀਆਂ ਖੇਡਾਂ ਹੋਣਗੀਆਂ। 

24 ਸਤੰਬਰ ਸ਼ਨੀਵਾਰ ਨੂੰ ਕ੍ਰਿਕਟ, ਵਾਲੀਬਾਲ ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਜਾਣਗੇ। 25 ਸਤੰਬਰ ਨੂੰ ਫੁੱਟਬਾਲ,ਪਾਵਰ ਲ਼ਿਫਟਿੰਗ ਤੋਂ ਇਲਾਵਾ ਨੈਸ਼ਨਲ ਕਬੱਡੀ ਫੈੱਡਰੇਸ਼ਨ ਆਸਟ੍ਰੇਲੀਆ ਦੀ ਸਰਪ੍ਰਸਤੀ ਹੇਠ ਕਬੱਡੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ, ਜਿਸ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਟੀਮਾਂ ਭਾਗ ਲੈਣਗੀਆਂ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਜੋੜ ਮੇਲੇ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।


author

cherry

Content Editor

Related News