ਗਰਭ ’ਚ ਪਲ਼ ਰਹੇ ਬੱਚੇ ਨੂੰ ਹੋ ਸਕਦੈ ਆਟਿਜ਼ਮ ਨਾਮੀ ਰੋਗ

01/04/2020 6:58:15 PM

ਵਾਸ਼ਿੰਗਟਨ (ਏਜੰਸੀ)-ਜਿਨ੍ਹਾਂ ਗਰਭਵਤੀ ਔਰਤਾਂ ਨੂੰ ਮਾਰਨਿੰਗ ਸਿਕਨੈੱਸ (ਸਵੇਰੇ-ਸਵੇਰੇ ਉਲਟੀ ਆਉਣਾ) ਦੀ ਸਮੱਸਿਆ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦੇ ਬੱਚਿਆਂ ’ਚ ਆਟਿਜ਼ਮ ਹੋਣ ਦਾ ਖਤਰਾ ਓਨਾ ਹੀ ਵੱਧ ਹੁੰਦਾ ਹੈ। ਅਮਰੀਕਨ ਜਰਨਲ ਆਫ ਪੇਰੀਨੈਟੋਲੋਜੀ ’ਚ ਪ੍ਰਕਾਸ਼ਿਤ ਹੋਈ ਇਕ ਖੋਜ ’ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਮਾਰਨਿੰਗ ਸਿਕਨੈੱਸ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦੇ ਗਰਭ ’ਚ ਪਲ਼ ਰਹੇ ਬੱਚੇ ਨੂੰ ਅੱਗੇ ਚੱਲ ਕੇ ਆਟਿਜ਼ਮ ਦਾ ਖਤਰਾ ਵੱਧ ਹੁੰਦਾ ਹੈ। ਖੋਜ ਦੌਰਾਨ ਸਾਹਮਣੇ ਆਇਆ ਕਿ ਜਿਨ੍ਹਾਂ ਔਰਤਾਂ ਨੂੰ ਗੰਭੀਰ ਮਾਰਨਿੰਗ ਸਿਕਨੈੱਸ ਦੀ ਸਮੱਸਿਆ ਰਹੀ, ਉਨ੍ਹਾਂ ’ਚੋਂ 53 ਫੀਸਦੀ ਔਰਤਾਂ ਦੇ ਬੱਚਿਆਂ ’ਚ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਦੀ ਪਛਾਣ ਕੀਤੀ ਗਈ।
ਕੀ ਹੈ ਮਾਰਨਿੰਗ ਸਿਕਨੈੱਸ
ਮਾਰਨਿੰਗ ਸਿਕਨੈੱਸ 5 ਫੀਸਦੀ ਤੋਂ ਘੱਟ ਗਰਭ ਅਵਸਥਾ ਦੇ ਮਾਮਲਿਆਂ ’ਚ ਹੁੰਦੀ ਹੈ। ਇਸ ਨਾਲ ਪ੍ਰਭਾਵਿਤ ਔਰਤਾਂ ਤੇਜ਼ ਘਬਰਾਹਟ ਅਤੇ ਅਚਾਨਕ ਤੇਜ਼ੀ ਨਾਲ ਉਲਟੀ ਹੋਣ ਵਰਗਾ ਮਹਿਸੂਸ ਕਰਦੀਆਂ ਹਨ, ਇਨ੍ਹਾਂ ਨੂੰ ਜ਼ਿਆਦਾਤਰ ਉਲਟੀ ਹੋ ਜਾਂਦੀ ਹੈ, ਨਾਲ ਹੀ ਇਨ੍ਹਾਂ ਔਰਤਾਂ ਦਾ ਖਾਣ-ਪੀਣ ਨੂੰ ਦਿਲ ਨਹੀਂ ਕਰਦਾ ਅਤੇ ਤਰਲ ਪਦਾਰਥ ਲੈਣ ਦਾ ਮਨ ਕਰਦਾ ਹੈ। ਜੇਕਰ ਇਹ ਜ਼ਬਰਦਸਤੀ ਇਨ੍ਹਾਂ ਪਦਾਰਥਾਂ ਨੂੰ ਖਾਂਦੀਆਂ ਹਨ ਤਾਂ ਫਿਰ ਤੋਂ ਉਲਟੀ ਮਹਿਸੂਸ ਹੋਣ ਲੱਗਦੀ ਹੈ। ਇਹੋ ਕਾਰਣ ਹੈ ਕਿ ਅਜਿਹੀਆਂ ਔਰਤਾਂ ’ਚ ਗਰਭ ਅਵਸਥਾ ਦੌਰਾਨ ਠੀਕ ਨਾਲ ਖਾਣਾ ਨਾ ਖਾਣ ਨਾਲ ਜ਼ਿਆਦਾਤਰ ਪੋਸ਼ਣ ਦੀ ਕਮੀ ਦੇ ਨਾਲ ਹੀ ਸਰੀਰ ’ਚ ਪਾਣੀ ਦੀ ਕਮੀ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ, ਜਿਸ ਦਾ ਸਿੱਧਾ ਅਸਰ ਇਨ੍ਹਾਂ ਔਰਤਾਂ ਦੇ ਗਰਭ ’ਚ ਪਲ਼ ਰਹੇ ਬੱਚੇ ’ਤੇ ਪੈਂਦਾ ਹੈ।
ਪਹਿਲਾਂ ਹੀ ਹੋ ਸਕੇਗਾ ਇਲਾਜ
ਕੈਂਸਰ ਪਰਮਾਨੈਂਟ ਸਰਦਰਨ ਕੈਲੀਫੋਰਨੀਆ ਡਿਪਾਰਟਮੈਂਟ ਆਫ ਰਿਸਰਚ ਐਂਡ ਇਵੈਲਿਊਏਸ਼ਨ ਨਾਲ ਜੁੜੇ ਖੋਜਕਾਰ ਡੈਰੀਆਸ ਗੇਤਾਹੁਨ ਮੁਤਾਬਕ ਇਹ ਖੋਜ ਆਪਣੇ-ਆਪ ’ਚ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਮਾਰਨਿੰਗ ਸਿਕਨੈੱਸ ਤੋਂ ਪੀੜਤ ਔਰਤਾਂ ਦੇ ਗਰਭ ’ਚ ਪਲ਼ ਰਹੇ ਬੱਚੇ ਨੂੰ ਅੱਗੇ ਚੱਲ ਕੇ ਆਟਿਜ਼ਮ ਦਾ ਸ਼ਿਕਾਰ ਹੋਣ ਦਾ ਖਤਰਾ ਕਿਤੇ ਜ਼ਿਆਦਾ ਹੁੰਦਾ ਹੈ। ਇਸ ਨਾਲ ਜਾਗਰੂਕਤਾ ਵਧੇਗੀ ਅਤੇ ਜਿਨ੍ਹਾਂ ਬੱਚਿਆਂ ’ਚ ਆਟਿਜ਼ਮ ਦਾ ਖਤਰਾ ਜ਼ਿਆਦਾ ਹੋਵੇਗਾ, ਉਨ੍ਹਾਂ ਨੂੰ ਇਸ ਬੀਮਾਰੀ ਦਾ ਸ਼ਿਕਾਰ ਬਣਨ ਤੋਂ ਪਹਿਲਾਂ ਹੀ ਸਹੀ ਪਛਾਣ ਕਾਰਣ ਸਮੇਂ ਸਿਰ ਇਲਾਜ ਮਿਲ ਸਕੇਗਾ।


Sunny Mehra

Content Editor

Related News