ਇਟਲੀ ''ਚ 40 ਮੁਕਤਿਆਂ ਦੀ ਯਾਦ ਕਰਵਾਇਆ ਗਿਆ ਸਮਾਗਮ

Wednesday, Jan 24, 2024 - 04:24 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸਿੰਘ ਸਭਾ ਅਪ੍ਰੀਲੀਆ ਵਿਖੇ 40 ਮੁਕਤਿਆਂ ਦੀ ਯਾਦ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ 2 ਪਰਿਵਾਰਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਤੇ ਭੋਗ ਉਪਰੰਤ ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਅਤੇ ਭਾਈ ਰਣਜੀਤ ਸਿੰਘ ਦੇ ਜਥੇ ਵੱਲੋਂ ਕਵੀਸ਼ਰੀ ਦਰਬਾਰ ਸਜਾਇਆ ਗਿਆ। ਇਸ ਸਮਾਗਮ ਵਿੱਚ ਭਾਰਤੀ ਦੂਤਘਰ ਦੇ (ਫਸਟ ਮੁੱਖ ਸੈਕਟਰੀ) ਦੀਪਾਕਰ ਸ਼੍ਰੀਵਾਸਤਵ ਨੇ ਵਿਸ਼ੇਸ਼ ਤੌਰ 'ਤੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ। 

ਇਹ ਵੀ ਪੜ੍ਹੋ: ਪੁੱਤਰ ਨੇ ਘਰ 'ਤੇ ਲਹਿਰਾਇਆ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ, ਪਿਓ ਨੇ ਉਤਾਰ 'ਤਾ ਮੌਤ ਦੇ ਘਾਟ

PunjabKesari

ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੀਵਾਸਤਵ ਨੇ ਕਿਹਾ ਕਿ ਮੈਂ ਦੂਜੀ ਵਾਰ ਇਸ ਗੁਰਦੁਆਰਾ ਸਾਹਿਬ ਵਿਖੇ ਨਮਸਤਕ ਹੋਇਆ ਹਾਂ ਅਤੇ ਮੈਨੂੰ ਇੰਝ ਲੱਗਦਾ ਹੈ ਕਿ ਮੈਂ ਇਟਲੀ ਵਿੱਚ ਨਹੀਂ ਸਗੋਂ ਭਾਰਤ ਵਿੱਚ ਹਾਂ। ਇਸ ਲਈ ਮੈਂ ਪਰਿਵਾਰ ਸਮੇਤ ਅੱਜ ਨਿੱਜੀ ਤੌਰ 'ਤੇ ਆਇਆ ਹਾਂ ਅਤੇ ਬੱਚਿਆਂ ਵੱਲੋਂ ਕੀਤਾ ਗਿਆ ਕੀਰਤਨ ਸੁਣ ਕੇ ਬਹੁਤ ਆਨੰਦ ਆਇਆ। ਗੁਰਦੁਆਰਾ ਪ੍ਰੰਬਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਅਤੇ ਸਵ: ਕਰਮਜੀਤ ਸਿੰਘ ਢਿੱਲੋਂ ਦੀ ਪਤਨੀ ਬੀਬੀ ਇੰਦਰਜੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਦੂਰੋਂ ਨੇੜਿਓਂ ਹਾਜ਼ਰੀ ਭਰਨ ਪਹੁੰਚੇ ਪਤਵੰਤੇ ਸੱਜਣਾ ਅਤੇ ਸੇਵਾਦਾਰਾਂ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

PunjabKesari

ਇਹ ਵੀ ਪੜ੍ਹੋ: ਟਰੰਪ ਦੇ ਸਮਰਥਕ ਨੇ ਕੀਤਾ ਵਿਆਹ ਲਈ ਪਰਪੋਜ਼, ਸ਼ਰਮ ਨਾਲ ਲਾਲ-ਪੀਲੀ ਹੋਈ ਭਾਰਤੀ ਮੂਲ ਦੀ ਨਿੱਕੀ ਹੈਲੀ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


cherry

Content Editor

Related News