ਅਮਰੀਕਾ ''ਚ ਇੱਕ ਦਿਨ ''ਚ ਔਸਤਨ ਇੱਕ ਲੱਖ ਨਵੇਂ ਕੋਰੋਨਾ ਮਾਮਲੇ ਹੋ ਰਹੇ ਹਨ ਦਰਜ

Sunday, Aug 08, 2021 - 10:48 PM (IST)

ਅਮਰੀਕਾ ''ਚ ਇੱਕ ਦਿਨ ''ਚ ਔਸਤਨ ਇੱਕ ਲੱਖ ਨਵੇਂ ਕੋਰੋਨਾ ਮਾਮਲੇ ਹੋ ਰਹੇ ਹਨ ਦਰਜ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਕੋਵਿਡ -19 ਦੇ ਕਹਿਰ ਦਾ ਸਾਹਮਣਾ ਇੱਕ ਵਾਰ ਫਿਰ ਤੋਂ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਔਸਤਨ ਇੱਕ ਲੱਖ ਦੇ ਕਰੀਬ ਨਵੇਂ ਪੁਸ਼ਟੀ ਕੀਤੇ ਰੋਜ਼ਾਨਾ ਦੇ ਕੋਰੋਨਾ ਮਾਮਲੇ ਦਰਜ ਹੋ ਰਹੇ ਹਨ। ਵਧ ਰਹੀ ਲਾਗ ਕਾਰਨ ਸਿਹਤ ਅਧਿਕਾਰੀਆਂ ਨੂੰ ਡਰ ਹੈ ਕਿ ਜੇ ਵਧੇਰੇ ਅਮਰੀਕਨ ਟੀਕੇ ਨੂੰ ਨਹੀਂ ਅਪਣਾਉਂਦੇ ਤਾਂ ਕੇਸ, ਹਸਪਤਾਲ 'ਚ ਦਾਖਲ ਅਤੇ ਮੌਤਾਂ ਲਗਾਤਾਰ ਵਧਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ :ਥਾਈਲੈਂਡ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਲੋਕਾਂ ਤੇ ਪੁਲਸ 'ਚ ਝੜਪ

ਟੀਕਾਕਰਨ ਦੇ ਅੰਕੜੇ ਦੱਸਦੇ ਹਨ ਕਿ 50% ਅਮਰੀਕੀ ਵਸਨੀਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਅਤੇ 70% ਤੋਂ ਵੱਧ ਬਾਲਗਾਂ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ। ਜਨਵਰੀ ਦੀ ਸ਼ੁਰੂਆਤ 'ਚ ਲਗਭਗ 2.50,000 ਤੱਕ ਪਹੁੰਚਣ ਤੋਂ ਪਹਿਲਾਂ ਅਮਰੀਕਾ ਨੂੰ ਨਵੰਬਰ 'ਚ ਔਸਤਨ 1,00,000 ਰੋਜ਼ਾਨਾ ਦੇ ਕੇਸਾਂ ਨੂੰ ਪਾਰ ਕਰਨ 'ਚ ਲਗਭਗ 9 ਮਹੀਨੇ ਲੱਗੇ ਸਨ। ਜੂਨ 'ਚ ਕੇਸਾਂ ਦੀ ਗਿਣਤੀ ਘੱਟ ਕੇ ਪ੍ਰਤੀ ਦਿਨ ਔਸਤਨ 11,000 ਦਰਜ ਕੀਤੀ ਗਈ ਪਰ 6 ਹਫਤਿਆਂ ਬਾਅਦ ਇਹ ਗਿਣਤੀ 1,07,143 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਣ ਲਈ ਅਮਰੀਕਾ 'ਚ ਕੁਝ ਲੋਕ ਲੈ ਰਹੇ ਵੈਕਸੀਨ ਦੀ ਤੀਸਰੀ ਖੁਰਾਕ

ਇਸ ਤੋਂ ਇਲਾਵਾ ਹਸਪਤਾਲਾਂ 'ਚ ਭਰਤੀ ਅਤੇ ਮੌਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਸੀ.ਡੀ.ਸੀ. ਦੇ ਅਨੁਸਾਰ, 44,000 ਤੋਂ ਵੱਧ ਅਮਰੀਕਨ ਇਸ ਸਮੇਂ ਕੋਰੋਨਾ ਹਸਪਤਾਲ 'ਚ ਦਾਖਲ ਹਨ। ਸੀ.ਡੀ.ਸੀ. ਦਾ ਕਹਿਣਾ ਹੈ ਕਿ ਫਲੋਰਿਡਾ, ਜਾਰਜੀਆ, ਅਲਾਬਮਾ, ਮਿਸੀਸਿਪੀ, ਉੱਤਰੀ ਕੈਰੋਲਿਨਾ, ਦੱਖਣੀ ਕੈਰੋਲੀਨਾ, ਟੈਨੇਸੀ ਅਤੇ ਕੈਂਟਕੀ ਵਿੱਚ ਹਸਪਤਾਲ ਦਾਖਲਿਆਂ ਦੀ ਦਰ ਜ਼ਿਆਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News