ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਇਕ ਸਮਝੌਤੇ 'ਤੇ ਬਣੀ ਸਹਿਮਤੀ, ਕੋਲੇ 'ਤੇ ਭਾਰਤ ਦਾ ਵੱਖਰਾ ਰੁਖ਼
Sunday, Nov 14, 2021 - 08:41 PM (IST)
ਇੰਟਰਨੈਸ਼ਨਲ ਡੈਸਕ-ਲਾਸਗੋ 'ਚ ਜਲਵਾਯੂ 'ਤੇ ਚਰਚਾ ਲਈ ਇਕੱਠੇ ਹੋਏ ਕਰੀਬ 200 ਦੇਸ਼ਾਂ ਨੇ 'ਗਲੋਬਲ ਵਾਰਮਿੰਗ' ਲਈ ਜ਼ਿੰਮੇਵਾਰ ਨਿਕਾਸ 'ਚ ਕਮੀ ਲਿਆਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਇਰਾਦੇ ਨਾਲ ਸ਼ਨੀਵਾਰ ਨੂੰ ਇਕ ਸਮਝੌਤੇ 'ਤੇ ਸਹਿਮਤੀ ਜਤਾਈ। ਹਾਲਾਂਕਿ, ਕੁਝ ਦੇਸ਼ਾਂ ਦਾ ਮੰਨਣਾ ਹੈ ਕਿ ਆਖਿਰੀ ਸਮੇਂ 'ਚ ਸਮਝੌਤੇ ਦੀ ਭਾਸ਼ਾ 'ਚ ਕੁਝ ਬਦਲਾਵਾਂ ਨਾਲ ਕੋਲੇ ਨੂੰ ਲੈ ਕੇ ਵਚਨਬੱਧਤਾ 'ਤੇ ਪਾਣੀ ਫਿਰ ਗਿਆ।
ਇਹ ਵੀ ਪੜ੍ਹੋ : ਰਿਪੋਰਟ 'ਚ ਖੁਲਾਸਾ-ਅਮਰੀਕੀ ਫੌਜ ਨੇ ਸੀਰੀਆ 'ਚ ਹੋਏ 'ਹਵਾਈ ਹਮਲਿਆਂ' ਦੀ ਲੁਕਾਈ ਜਾਣਕਾਰੀ
ਛੋਟੇ ਟਾਪੂ ਦੇਸ਼ਾਂ ਸਮੇਤ ਕਈ ਦੇਸ਼ਾਂ ਨੇ ਕਿਹਾ ਕਿ ਉਹ ਕੋਲੇ ਦੇ ਇਸਤੇਮਾਲ ਨੂੰ 'ਪੜਾਅਵਾਰ ਤਰੀਕੇ ਨਾਲ ਬੰਦ ਕਰਨ ਦੀ ਥਾਂ ਇਸ ਨੂੰ ਪੜਾਅਵਾਰ ਤਰੀਕੇ ਨਾਲ ਘੱਟ ਕਰਨ' ਦੇ ਭਾਰਤ ਦੇ ਸੁਝਾਅ ਨਾਲ ਬੇਹਦ ਨਿਰਾਸ਼ ਹੈ ਕਿਉਂਕਿ ਕੋਲਾ ਆਧਾਰਿਤ ਪਲਾਂਟ ਗ੍ਰੀਨਹਾਊਸ ਗੈਸ ਨਿਕਾਸ ਦਾ ਸਭ ਤੋਂ ਵੱਡਾ ਸਰੋਤ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੀਨੀਓ ਗੁਤਾਰੇਸ ਨੇ ਇਕ ਬਿਆਨ 'ਚ ਕਿਹਾ ਕਿ ਵਾਤਾਵਰਣ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਧਰਤੀ ਲਈ ਕਦਮ ਚੁੱਕਣਾ ਬੇਹਦ ਜ਼ਰੂਰੀ ਹੈ। ਅਸੀਂ ਜਲਵਾਯੂ ਆਫ਼ਤ ਦੀ ਕਗਾਰ 'ਤੇ ਖੜ੍ਹੇ ਹਾਂ।
ਇਹ ਵੀ ਪੜ੍ਹੋ : ਕੱਜ਼ਾਫੀ ਦੇ ਬੇਟੇ ਨੇ ਲੀਬੀਆ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਦਾ ਕੀਤਾ ਐਲਾਨ
ਗਲਾਸਗੋ 'ਚ ਦੋ ਹਫ਼ਤੇ ਤੱਕ ਸੰਯੁਕਤ ਰਾਸ਼ਟਰ ਦੇ ਜਲਵਾਯੂ ਸੰਮੇਲਨ 'ਚ ਕਈ ਦੇਸ਼ਾਂ ਨੇ ਇਕ-ਇਕ ਕਰ ਕੇ ਆਪਣਾ ਇਤਰਾਜ਼ ਜਤਾਇਆ ਕਿ ਕਿਵੇਂ ਇਹ ਸਮਝੌਤਾ ਜਲਵਾਲੂ ਸੰਕਟ ਨਾਲ ਨਜਿੱਠਣ ਲਈ ਕਾਫ਼ੀ ਨਹੀਂ ਹੈ। ਪਰ ਕਈ ਦੇਸ਼ਾਂ ਨੇ ਕਿਹਾ ਕਿ ਕੁਝ ਨਾ ਕਰਨ ਤੋਂ ਬਿਹਤਰ ਹੈ ਕੁਝ ਕੀਤਾ ਜਾਵੇ ਅਤੇ ਇਸ ਦਿਸ਼ਾ 'ਚ ਅੱਗੇ ਵਧਦੇ ਰਹਿਣਾ ਬਿਹਤਰ ਹੋਵੇਗਾ। ਗੁਤਾਰੇਸ ਨੇ ਕਿਹਾ ਕਿ ਅਸੀਂ ਇਸ ਸੰਮੇਲਨ 'ਚ ਟੀਚਿਆਂ ਨੂੰ ਹਾਸਲ ਨਹੀਂ ਕੀਤਾ ਕਿਉਂਕਿ ਤਰੱਕੀ ਦੇ ਮਾਰਗ 'ਚ ਕੁਝ ਰੁਕਾਵਟਾਂ ਹਨ। ਸਵਿੱਟਰਜ਼ਲੈਂਡ ਦੀ ਵਾਤਾਵਰਣ ਮੰਤਰੀ ਸਿਮੋਨੇਟਾ ਸੋਮਾਰੂਗਾ ਨੇ ਕਿਹਾ ਕਿ ਸਮਝੌਤੇ ਦੀ ਭਾਸ਼ਾ 'ਚ ਬਦਲਾਅ ਨਾਲ ਗਲੋਬਲ ਤਾਪਮਾਨ ਨੂੰ 1.5 ਡਿਗਰੀ ਸੈਲੀਅਸਲ (2.7 ਡਿਗਰੀ ਫਾਰਨੇਹਾਈਟ) ਤੱਕ ਸੀਮਿਤ ਕਰਨਾ ਮੁਸ਼ਕਲ ਹੋਵੇਗਾ।
ਇਹ ਵੀ ਪੜ੍ਹੋ : ਸੂਡਨ 'ਚ ਲੋਕਤੰਤਰ ਸਮਰਥਕਾਂ 'ਤੇ ਸੁਰੱਖਿਆ ਬਲਾਂ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।