ਹਮਾਸ-ਇਜ਼ਰਾਇਲ ਜੰਗ ਵਿਚਾਲੇ ਨਾਬਾਲਗ ਵੀ ਦੇ ਰਹੇ ਨੇ ਦੇਸ਼ ਲਈ ਕੁਰਬਾਨੀਆਂ
Monday, Oct 16, 2023 - 06:27 PM (IST)
ਯੇਰੂਸਲੇਮ : ਹਮਾਸ-ਇਜ਼ਰਾਇਲ ਵਿਚਕਾਰ ਜੰਗ ਸ਼ੁਰੂ ਹੋਇਆਂ 9 ਦਿਨ ਹੋ ਗਏ ਹਨ। ਐਤਵਾਰ ਨੂੰ ਇਜ਼ਰਾਇਲ ਨੇ ਹਮਾਸ ਦੇ ਇਕ ਹੋਰ ਕਮਾਂਡਰ ਨੂੰ ਮਾਰ ਦਿੱਤਾ। ਬਿਲਾਲ ਅਲ ਕਦਰ ਹਮਾਸ ਦੀ ਨੁਖਬਾ ਸਪੈਸ਼ਲ ਫੋਰਸ ਦਾ ਸੀਨੀਅਰ ਕਮਾਂਡਰ ਸੀ। ਇਸ ਦੌਰਾਨ ਇਜ਼ਰਾਇਲ ਨੇ ਜੰਗ 'ਚ ਮਾਰੇ ਗਏ ਸੈਨਿਕਾਂ ਦੀ ਵੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਸ਼ਹੀਦ ਹੋਏ ਕਈ ਸੈਨਿਕਾਂ ਦੀ ਉਮਰ 17-18 ਸਾਲ ਹੈ।
18 ਸਾਲਾ ਮਾਤਨ ਐਵਰਗਿਲ 6 ਫੌਜੀ ਸਾਥੀਆਂ ਸਮੇਤ ਬਖਤਰਬੰਦ ਗੱਡੀ 'ਚ ਸੀ। ਹਮਾਸ ਅੱਤਵਾਦੀਆਂ ਨੇ ਜਦੋਂ ਉਨ੍ਹਾਂ ਵੱਲ ਗ੍ਰਨੇਡ ਸੁੱਟਿਆ ਤਾਂ ਉਸ ਨੇ ਖ਼ੁਦ ਨੂੰ ਅੱਗੇ ਕਰ ਕੇ ਬੰਬ ਆਪਣੇ 'ਤੇ ਲੈ ਲਿਆ ਤੇ ਆਪਣੇ ਬਾਕੀ ਸਾਥੀਆਂ ਦੀ ਜਾਨ ਬਚਾ ਲਈ। ਉਸ ਤੋਂ ਇਲਾਵਾ ਉਸ ਦੇ ਦੋ ਹੋਰ ਭਰਾ ਵੀ ਫੌਜ 'ਚ ਹਨ।
ਪੜ੍ਹੋ ਇਹ ਅਹਿਮ ਖ਼ਬਰ-ਸੈਂਕੜੇ ਨਾਗਰਿਕਾਂ ਨੂੰ ਲੈ ਕੇ ਆਸਟ੍ਰੇਲੀਆਈ ਉਡਾਣਾਂ ਇਜ਼ਰਾਈਲ ਤੋਂ ਹੋਈਆਂ ਰਵਾਨਾ
ਇਸੇ ਤਰ੍ਹਾਂ 17 ਸਾਲ ਦਾ ਨੇਟਾ ਐਪਿਸਟਨ ਹਾਈ ਸਕੂਲ ਦਾ ਵਿਦਿਆਰਥੀ ਸੀ। ਉਹ ਜਿਸ ਅਪਾਰਟਮੈਂਟ 'ਚ ਆਪਣੇ ਦੋਸਤ ਨਾਲ ਰਹਿੰਦਾ ਸੀ, ਉਸ 'ਤੇ ਹਮਾਸ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਨੇਟਾ ਅਤੇ ਉਸ ਦੇ ਦੋਸਤ ਵੱਲ ਗ੍ਰਨੇਡ ਸੁੱਟਿਆ ਜਿਸ 'ਤੇ ਉਸ ਨੇ ਖ਼ੁਦ ਨੂੰ ਅੱਗੇ ਕਰ ਕੇ ਆਪਣੇ ਦੋਸਤ ਦੀ ਜਾਨ ਬਚਾ ਲਈ।
ਪੜ੍ਹੋ ਇਹ ਅਹਿਮ ਖ਼ਬਰ- ਨੇਤਨਯਾਹੂ ਹਮਾਸ ਦੇ ਹਮਲੇ ਤੋਂ ਬਾਅਦ ਲਾਪਤਾ, ਬੰਧਕ ਬਣਾਏ ਇਜ਼ਰਾਈਲੀਆਂ ਦੇ ਪਰਿਵਾਰਾਂ ਨੂੰ ਮਿਲੇ (ਤਸਵੀਰਾਂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8