'ਅਮਰੀਕੀ ਟੀਕਾ ਭਾਰਤ ਦੇ ਇਸ ਕੋਰੋਨਾ ਵੈਰੀਐਂਟ ਵਿਰੁੱਧ ਅਸਰਦਾਰ'
Thursday, May 20, 2021 - 02:11 AM (IST)
ਵਾਸ਼ਿੰਗਟਨ-ਅਮਰੀਕਾ 'ਚ ਉਪਲੱਬਧ ਕੋਵਿਡ-19 ਦੇ ਟੀਕੇ ਭਾਰਤ 'ਚ ਮਿਲੇ ਕੋਰੋਨਾ ਵਾਇਰਸ ਦੇ ਖਤਰਨਾਕ ਵੈਰੀਐਂਟ ਵਿਰੁੱਧ ਪ੍ਰਭਾਵੀ ਹੈ। ਅਮਰੀਕਾ ਦੇ ਚੋਟੀ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਪਹਿਲੀ ਵਾਰ ਭਾਰਤ 'ਚ ਪਛਾਣੇ ਗਏ ਵਾਇਰਸ ਦੇ ਬੀ.1.617 ਕਿਸਮ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਗਲੋਬਲ ਪੱਧਰ 'ਤੇ ਚਿੰਤਤ ਕਰਨ ਵਾਲਾ ਵੈਰੀਐਂਟ ਦੱਸਿਆ ਹੈ।
ਇਹ ਵੀ ਪੜ੍ਹੋ-ਗਾਜ਼ਾ ਦੀ ਇਮਾਰਤ 'ਤੇ ਹਮਲੇ ਦੇ ਬਾਰੇ 'ਚ ਇਜ਼ਰਾਈਲ ਨੇ ਅਮਰੀਕਾ ਨੂੰ ਦਿੱਤੀ ਸੀ ਸੂਚਨਾ
ਅਮਰੀਕਾ ਦੇ ਰਾਸ਼ਟਰੀ ਐਲਰਜੀ ਅਤੇ ਇਨਫੈਕਸ਼ਨ ਰੋਗ ਸੰਸਥਾ (ਐੱਨ.ਆਈ.ਏ.ਆਈ.ਡੀ.) ਦੇ ਡਾਇਰੈਕਟਰ ਅਤੇ ਰਾਸ਼ਟਰਪਤੀ ਦੇ ਮੁੱਖ ਡਾਕਟਰੀ ਸਲਾਹਕਾਰ ਡਾ. ਐਂਥਨੀ ਫਾਊਚੀ ਨੇ ਕਿਹਾ ਕਿ 617 ਐਂਟੀਬਾਡੀ ਦੇ ਪ੍ਰਤੀ ਮਾਮੂਲੀ ਨਿਰਪੱਖਤਾ ਵਿਰੋਧ ਦਰਸ਼ਾਉਂਦਾ ਹੈ ਕਿ ਮੌਜੂਦਾ ਟੀਕੇ ਜੋ ਅਸੀਂ ਸਾਰੇ ਇਸਤੇਮਾਲ ਕਰ ਰਹੇ ਹਾਂ ਜਿਨ੍ਹਾਂ ਦੇ ਬਾਰੇ 'ਚ ਅਸੀਂ ਗੱਲ ਕਰ ਰਹੇ ਹਾਂ ਉਹ ਕੁਝ ਹੱਦ ਤੱਕ ਜਾਂ ਸੰਭਵਤ : ਕਾਫੀ ਹੱਦ ਤੱਕ ਸੁਰੱਖਿਆ ਪ੍ਰਦਾਨ ਕਰਨ ਵਾਲੇ ਹਨ।
ਇਹ ਵੀ ਪੜ੍ਹੋ-ਚੀਨ ਨੇ ਅਫਗਾਨ ਸ਼ਾਂਤੀ ਗੱਲਬਾਤ ਆਯੋਜਿਤ ਕਰਨ ਦੀ ਕੀਤੀ ਪੇਸ਼ਕਸ਼
ਇਸ ਮੁੱਦੇ 'ਤੇ ਆਪਣੀ ਹਾਲ ਹੀ 'ਚ ਤਾਜ਼ਾ ਖੋਜ ਅਤੇ ਅੰਕੜੇ ਪੇਸ਼ ਕਰਦੇ ਹੋਏ ਡਾ. ਫਾਊਚੀ ਨੇ ਕਿਹਾ ਕਿ ਦੋਵੇਂ ਕਿਸਮ ਬੀ617 ਅਤੇ ਬੀ1618 ਜਿਨ੍ਹਾਂ ਦੀ ਭਾਰਤ 'ਚ ਪਛਾਣ ਹੋਈ ਹੈ, ਉਨ੍ਹਾਂ ਨੂੰ ਟਾਈਟ੍ਰੇਸ਼ਨ 'ਚ ਸਿਰਫ ਢਾਈ ਗੁਣਾ ਨਾਲ ਨਿਰਪੱਖ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਨਫੈਕਸ਼ਨ ਵਿਰੁੱਧ ਅਤੇ ਯਕੀਨੀ ਤੌਰ 'ਤੇ ਗੰਭੀਰ ਰੋਗ ਵਿਰੁੱਧ ਬਚਾਅ ਕਰਨ ਦੀ ਸਮਰੱਥਾ ਦੇ ਅਸਥਾਈ ਪ੍ਰਭਾਵ ਨੂੰ ਦਿਖਾਉਂਦਾ ਹੈ।
ਡਾ. ਫਾਊਚੀ ਨੇ ਕਿਹਾ ਕਿ ਇਸ ਲਈ ਕੁੱਲ ਮਿਲਾ ਕੇ ਇਕੱਠੇ ਵਿਗਿਆਨਕ ਅੰਕੜਿਆਂ ਦਾ ਇਕ ਹੋਰ ਉਦਾਹਰਣ ਹੈ ਜੋ ਇਸ ਗੱਲ ਨੂੰ ਠੋਸ ਕਾਰਣ ਦਿੰਦਾ ਹੈ ਕਿ ਸਾਨੂੰ ਟੀਕਾ ਕਿਉਂ ਲਵਾਉਣਾ ਚਾਹੀਦਾ ਹੈ। ਵ੍ਹਾਈਟ ਹਾਊਸ ਦੇ ਕੋਵਿਡ-19 'ਤੇ ਸੀਨੀਅਰ ਸਲਾਹਕਾਰ ਐਂਡੀ ਸਲੈਵਿਟ ਨੇ ਕਿਹਾ ਕਿ ਅਮਰੀਕਾ 'ਚ ਉਪਲੱਬਧ ਟੀਕੇ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਵਿਰੁੱਧ ਅਸਰਦਾਰ ਹੈ।
ਇਹ ਵੀ ਪੜ੍ਹੋ-ਮਿਸਰ ਨੇ ਗਾਜ਼ਾ ਦੇ ਮੁੜ ਨਿਰਮਾਣ ਕਾਰਜਾਂ ਲਈ 50 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।