ਅਫਗਾਨਿਸਤਾਨ ਛੱਡਣ ਤੋਂ ਪਹਿਲਾਂ ਅਰਬਾਂ ਡਾਲਰ ਦੇ ਹਥਿਆਰ ਤੇ ਵਾਹਨ ਸਾੜ ਗਏ ਅਮਰੀਕੀ ਫੌਜੀ

Wednesday, Sep 08, 2021 - 02:14 AM (IST)

ਅਫਗਾਨਿਸਤਾਨ ਛੱਡਣ ਤੋਂ ਪਹਿਲਾਂ ਅਰਬਾਂ ਡਾਲਰ ਦੇ ਹਥਿਆਰ ਤੇ ਵਾਹਨ ਸਾੜ ਗਏ ਅਮਰੀਕੀ ਫੌਜੀ

ਕਾਬੁਲ (ਏ. ਐੱਨ. ਆਈ.)-ਅਫਗਾਨਿਸਤਾਨ ਛੱਡਣ ਤੋਂ ਪਹਿਲਾਂ ਅਮਰੀਕੀ ਫੌਜੀ ਅਰਬਾਂ ਡਾਲਰ ਦੇ ਹਥਿਆਰਾਂ ਅਤੇ ਵਾਹਨਾਂ ਨੂੰ ਬਰਬਾਦ ਕਰ ਗਏ। ਸਥਾਨਕ ਅਫਗਾਨ ਮੀਡੀਆ ਨੇ ਤਾਲਿਬਾਨ ਦੇ ਹਵਾਲੇ ਤੋਂ ਇਹ ਗੱਲ ਕਹੀ ਹੈ। ਸੋਮਵਾਰ ਨੂੰ ਤਾਲਿਬਾਨ ਨੇ ਪੱਤਰਕਾਰਾਂ ਨੂੰ ਸੀ. ਈ. ਏ. ਦੇ ਸਾਬਕਾ ਆਪ੍ਰੇਸ਼ਨਲ ਸੈਂਟਰ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਸੀ।

ਇਹ ਵੀ ਪੜ੍ਹੋ : ਤਾਲਿਬਾਨ ਨੇ ਸੈਂਕੜੇ ਲੋਕਾਂ ਨੂੰ ਅਫਗਾਨਿਸਤਾਨ ਛੱਡਣ ਤੋਂ ਰੋਕਿਆ

ਇਸ ਦੌਰਾਨ ਉਸਨੇ ਦੱਸਿਆ ਕਿ ਅਮਰੀਕੀ ਫੌਜੀਆਂ ਨੇ ਇਥੋਂ ਜਾਣ ਤੋਂ ਪਹਿਲਾਂ ਸਾਡੇ ਮਿਲਟਰੀ ਉਪਕਰਣਾਂ, ਵਾਹਨਾਂ ਅਤੇ ਕਾਗਜ਼ਾਂ ਨੂੰ ਅੱਗ ਲਗਾ ਦਿੱਤੀ ਸੀ। ਟੋਲੋ ਨਿਊਜ਼ ਨੇ ਇਸ ਬਾਰੇ ਖਬਰ ਦਿੱਤੀ ਹੈ। ‘ਈਗਲ’ ਨਾਂ ਦਾ ਸੀ. ਈ. ਏ. ਦਾ ਇਹ ਕੈਂਪ ਕਾਬੁਲ ਦੇ ਦੇਹ ਸਭ ਇਲਾਕੇ ਵਿਚ ਸਥਿਤ ਹੈ। ਅਮਰੀਕੀ ਖੁਫੀਆ ਅਫਸਰ ਅਤੇ ਅਫਗਾਨ ਦੀ ਐੱਨ. ਡੀ. ਐੱਸ. 01 ਫੋਰਸਿਜ ਇਥੇ ਤਾਇਨਾਤ ਸੀ।

ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ

ਹੁਣ ਇਹ ਇਲਾਕਾ ਤਾਲਿਬਾਨ ਦੇ ਕਬਜ਼ੇ ਵਿਚ ਹੈ। ਅਮਰੀਕੀ ਫੌਜ ਨੇ ਜ਼ਰੂਰੀ ਕਾਗਜ਼ਾਂ, ਸੈਂਕੜੇ ਹੰਵੀਜ, ਫੌਜੀ ਟੈਂਕਾਂ ਅਤੇ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ ਸੀ। ਕੈਂਪ ਦੇ ਕਮਾਂਡਰ ਮੌਲਵੀ ਅਥਨੈਨ ਨੇ ਕਿਹਾ ਕਿ ਉਨ੍ਹਾਂ ਨੇ ਇਥੇ ਉਹ ਸਭ ਕੁਝ ਨਸ਼ਟ ਕਰ ਦਿੱਤਾ ਜੋ ਇਸਤੇਮਾਲ ਹੋ ਸਕਦਾ ਸੀ। ਅਜੇ ਤਾਲਿਬਾਨ ਨੇ ਇਸ ਕੈਂਪ ਦੇ ਕਈ ਕਮਰਿਆਂ ਵਿਚ ਐਂਟਰੀ ਨਹੀਂ ਕੀਤੀ ਹੈ। ਉਨ੍ਹਾਂ ਡਰ ਕਿ ਇਥੋਂ ਮਾਈਨਸ ਵਿਛੀਆਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ :  90 ਦਾ ਦਹਾਕਾ ਫਿਰ ਦੋਹਰਾਇਆ ਜਾ ਰਿਹੈ, ਅਮਰੀਕੀ ਫੌਜ ਨੂੰ ਫਿਰ ਤੋਂ ਜਾਣਾ ਹੋਵੇਗਾ ਅਫਗਾਨਿਸਤਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News