ਸ਼ਕਤੀ ਪ੍ਰਦਰਸ਼ਨ ਲਈ ਅਮਰੀਕੀ ਜਹਾਜ਼ਾਂ ਨੇ ਕੋਰੀਆ ਉਪਰੋਂ ਭਰੀ ਉਡਾਣ

Wednesday, Oct 11, 2017 - 02:13 PM (IST)

ਸਿਓਲ (ਏ.ਐਫ.ਪੀ.)— ਅਮਰੀਕਾ ਨੇ ਉੱਤਰ ਕੋਰੀਆ ਨੂੰ ਆਪਣੀ ਸ਼ਕਤੀ ਦਿਖਾਉਣ ਲਈ ਕੋਰੀਆਈ ਪ੍ਰਾਯਦੀਪ ਉਪਰੋਂ ਦੋ ਸੁਪਰਸੋਨਿਕ ਬੰਬ ਸੁੱਟਣ ਵਾਲੇ ਜਹਾਜ਼ਾਂ ਨੇ ਉਡਾਣ ਭਰੀ। ਇਹ ਉਸ ਦਾ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਰਾਤ 'ਚ ਪਹਿਲਾ ਸਾਂਝਾ ਹਵਾਈ ਅਭਿਆਸ ਸੀ। ਅਮਰੀਕੀ ਪ੍ਰਸ਼ਾਂਤ ਏਅਰ ਫੋਰਸ ਨੇ ਇਕ ਬਿਆਨ 'ਚ ਕਿਹਾ ਕਿ ਗੁਆਮ ਤੋਂ ਦੀ ਬੀ-1 ਬੀ ਲਾਂਸਰ ਬੰਬ ਸੁੱਟਣ ਵਾਲੇ ਜਹਾਜ਼ਾਂ ਨੇ ਮੰਗਲਵਾਰ ਦੇਰ ਰਾਤ ਜਾਪਾਨ ਸਾਗਰ ਦੇ ਨੇੜਿਓਂ ਉਡਾਣ ਭਰੀ। ਮੇਜਰ ਪੈਟ੍ਰਿਕ ਐਪਲਗੇਟ ਨੇ ਇਕ ਬਿਆਨ 'ਚ ਕਿਹਾ ਕਿ ਰਾਤ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਤਰੀਕੇ ਨਾਲ ਆਪਣੇ ਸਹਿਯੋਗੀਆਂ ਨਾਲ ਉਡਾਣ ਭਰਨਾ ਅਤੇ ਟ੍ਰੇਨਿੰਗ ਅਮਰੀਕਾ, ਜਾਪਾਨ ਅਤੇ ਕੋਰੀਆ ਗਣਤੰਤਰ (ਦੱਖਣੀ ਕੋਰੀਆ) ਵਿਚਾਲੇ ਇਕ ਮਹੱਤਵਪੂਰਨ ਸਮਰੱਥਾ ਹੈ। ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਬੰਬ ਸੁੱਟਣ ਵਾਲੇ ਜਹਾਜ਼ਾਂ ਨੇ ਉਡਾਣ ਭਰੀ ਅਤੇ ਹਵਾ ਤੋਂ ਜ਼ਮੀਨ 'ਤੇ ਮਿਜ਼ਾਈਲ ਨਾਲ ਹਮਲਾ ਕਰਨ ਦੀ ਟ੍ਰੇਨਿੰਗ ਲਈ। ਉੱਤਰੀ ਕੋਰੀਆ ਦੇ ਮਿਜ਼ਾਈਲ ਅਤੇ ਪ੍ਰਮਾਣੂ ਪ੍ਰੀਖਣਾਂ ਦੀ ਪਿਛੋਕੜ 'ਚ ਇਹ ਅਭਿਆਸ ਕੀਤਾ ਗਿਆ।


Related News