ਦੱਖਣੀ ਚੀਨ ਸਾਗਰ ਉੱਤੇ ਅਮਰੀਕੀ ਬੰਬ ਧਮਾਕੇ ਕਰਨ ਵਾਲੇ ਜਹਾਜ਼ਾਂ ਨੇ ਭਰੀ ਉਡਾਨ

Friday, Jul 07, 2017 - 01:44 PM (IST)

ਦੱਖਣੀ ਚੀਨ ਸਾਗਰ ਉੱਤੇ ਅਮਰੀਕੀ ਬੰਬ ਧਮਾਕੇ ਕਰਨ ਵਾਲੇ ਜਹਾਜ਼ਾਂ ਨੇ ਭਰੀ ਉਡਾਨ

ਟੋਕਿਓ— ਅਮਰੀਕਾ ਦੇ ਦੋ ਬੰਬ ਧਮਾਕੇ ਕਰਨ ਵਾਲੇ ਜਹਾਜ਼ਾਂ ਨੇ ਵਿਵਾਦਮਈ ਦੱਖਣੀ ਚੀਨ ਸਾਗਰ ਦੇ ਉੱਪਰੋਂ ਉਡਾਨ ਭਰ ਕੇ ਚੀਨ ਨੂੰ ਖੱਲ੍ਹੀ ਚੁਣੌਤੀ ਦਿੱਤੀ ਹੈ। ਅਮਰੀਕੀ ਹਵਾਈ ਸੈਨਾ ਨੇ ਇਕ ਬਿਆਨ ਜਾਰੀ ਕਰ ਕੇ ਇਸ ਨੂੰ ਅੰਤਰ ਰਾਸ਼ਟਰੀ ਖੇਤਰ ਮੰਨਣ ਉੱਤੇ ਜੋਰ ਦਿੱਤਾ। ਚੀਨ ਹਾਲਾਂਕਿ ਇਸ ਵਿਅਸਤ ਜਲ ਮਾਰਗ ਉੱਤੇ ਆਪਣਾ ਕਬਜਾ ਜਤਾਉਂਦਾ ਰਿਹਾ ਹੈ। ਜਾਪਾਨੀ ਲੜਾਕੂ ਜਹਾਜ਼ਾਂ ਨੇ ਕਲ ਦੀਆਂ ਉਡਾਨਾਂ ਤੋਂ ਪਹਿਲਾਂ ਨੇੜੇ ਦੇ ਪੂਰਬੀ ਚੀਨ ਸਾਗਰ ਵਿਚ ਦੋ ਬੀ-1 ਜਹਾਜ਼ਾਂ ਨੂੰ ਸਿਖਲਾਈ ਦਿੱਤੀ ਸੀ। ਪਹਿਲੀ ਵਾਰੀ ਅਮਰੀਕਾ ਅਤੇ ਜਾਪਾਨੀ ਸੈਨਾ ਨੇ ਰਾਤ ਨੂੰ ਸੈਨਿਕ ਅਭਿਆਸ ਕੀਤਾ। ਉੱਤਰੀ ਕੋਰੀਆ ਦੁਆਰਾ ਲੰਬੀ ਦੂਰੀ ਦੀ ਮਿਸਾਈਲ ਵਿਕਸਿਤ ਕਰਨ ਦੇ ਦਾਅਵੇ ਮਗਰੋਂ ਅਮਰੀਕੀ ਸੈਨਿਕ ਗਤੀਵਿਧੀਆਂ ਵਿਚ ਤੇਜ਼ੀ ਆਈ ਹੈ। ਇਸ ਦਾਅਵੇ ਦੇ ਮੁਤਾਬਕ ਇਸ ਨਾਲ ਅਮਰੀਕਾ ਉੱਤੇ ਖਤਰਾ ਵੱਧ ਗਿਆ ਹੈ। ਅਮਰੀਕੀ ਮਿਸਾਈਲਾਂ ਅਤੇ ਪਰਮਾਣੂ ਬੰਬਾਂ ਦੀ ਖੋਜ ਨੂੰ ਰੋਕਣ ਲਈ ਉੱਤਰੀ ਕੋਰੀਆ ਉੱਤੇ ਚੀਨ ਦੇ ਜ਼ਰੀਏ ਹੋਰ ਜ਼ਿਆਦਾ ਦਬਾਅ ਵਧਾਉਣਾ ਚਾਹੁੰਦਾ ਹੈ।


Related News