ਅਮਰੀਕਾ ਦੇ ਲੋਕ ਪੱਤਰਕਾਰਾਂ ਤੋਂ ਕਿਤੇ ਜ਼ਿਆਦਾ ਉਮੀਦ ਰੱਖਦੇ ਹਨ

Thursday, Apr 15, 2021 - 04:13 PM (IST)

ਅਮਰੀਕਾ ਦੇ ਲੋਕ ਪੱਤਰਕਾਰਾਂ ਤੋਂ ਕਿਤੇ ਜ਼ਿਆਦਾ ਉਮੀਦ ਰੱਖਦੇ ਹਨ

ਨਿਊਯਾਰਕ,(ਏ. ਪੀ.)- ਪ੍ਰੈੱਸ ਪ੍ਰਤੀ ਲੋਕਾਂ ਦੀ ਸੋਚ ਬਾਰੇ ਇਕ ਅਧਿਐਨ ’ਚ ਇਹ ਖੁਲਾਸਾ ਹੋਇਆ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਦਾ ਕੰਮ ਉਸਦੇ ਵੱਲੋਂ ਨਿਰਧਾਰਿਤ ਦਾਇਰੇ ਤੋਂ ਕਿਤੇ ਜ਼ਿਆਦਾ ਵਿਆਪਕ ਹੈ। ਇਕ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ। ਮੀਡੀਆ ਇਨਸਾਈਟ ਪ੍ਰਾਜੈਕਟ ਨੇ ਬੁੱਧਵਾਰ ਨੂੰ ਇਹ ਅਧਿਐਨ ਜਾਰੀ ਕੀਤਾ। ਅਮਰੀਕਨ ਪ੍ਰੈੱਸ ਇੰਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਟਾਮ ਰੋਸੈੈਂਸਟੀਅਲ ਨੇ ਕਿਹਾ ਕਿ ਕਿਤੇ ਨਾ ਕਿਤੇ, ਇਹ ਅਧਿਐਨ ਦੱਸਦਾ ਹੈ ਕਿ ਸਾਡਾ ਦਾਇਰਾ ਉਸ ਤੋਂ ਕਿਤੇ ਹੋਰ ਵਿਆਪਕ ਅਤੇ ਵੱਡਾ ਹੈ, ਜੋ ਅਸੀਂ ਪਰਿਭਾਸ਼ਤ ਕਰ ਰੱਖਿਆ ਹੈ।

ਅਧਿਐਨ ’ਚ 5 ਮੂਲ ਸਿਧਾਂਤਾਂ ਜਾਂ ਮਾਨਤਾਵਾਂ ਨੂੰ ਪਰਿਭਾਸ਼ਤ ਕੀਤਾ ਗਿਆ ਹੈ, ਜੋ ਜ਼ਿਆਦਾਤਰ ਪੱਤਰਕਾਰਾਂ ਨੂੰ ਦਿਸ਼ਾ ਨਿਰਦੇਸ਼ਿਤ ਕਰਦੀਆਂ ਹਨ। ਸਰਕਾਰੀ ਅਧਿਕਾਰੀਆਂ ਅਤੇ ਸ਼ਕਤੀਸ਼ਾਲੀ ਲੋਕਾਂ ’ਚ ਨਜ਼ਰ ਰੱਖਣਾ, ਜ਼ਿਆਦਾਤਰ ਅਣਸੁਣੀ ਕਰ ਦਿੱਤੀ ਜਾਣ ਵਾਲੀ ਆਵਾਜ਼ ਨੂੰ ਉਠਾਉਣਾ, ਸਮਾਜ ਨੂੰ ਸੂਚਨਾ ਮੁਹੱਈਆ ਕਰਵਾਉਣਾ, ਲੋਕ ਤੱਥ ਦੇ ਜਿੰਨੇ ਜ਼ਿਆਦਾ ਨੇੜੇ ਜਾਣਗੇ ਉਨ੍ਹਾਂ ਨੂੰ ਸੱਚਾਈ ਦਾ ਓਨਾਂ ਹੀ ਜ਼ਿਆਦਾ ਪਤਾ ਲੱਗੇਗਾ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਨ੍ਹਾਂ ਨੂੰ (ਸਮੱਸਿਆਵਾਂ ਨੂੰ) ਉਠਾਉਣਾ।

ਅਧਿਐਨ ਦੇ ਤਹਿਤ ਕੀਤੇ ਗਏ ਸਰਵੇਖਣ ’ਚ ਕਈ ਸਵਾਲ ਸ਼ਾਮਲ ਕੀਤੇ ਗਏ ਸਨ। ਹਾਲਾਂਕਿ, ਸਰਵੇਖਣ ’ਚ ਸ਼ਾਮਲ ਕੀਤੇ ਗਏ ਲੋਕਾਂ ਵਿਚੋਂ ਦੋ-ਤਿਹਾਈ ਨੇ ਮਿਸ਼ਨ ਦਾ ਪੂਰਾ ਸਮਰਥਨ ਕੀਤਾ। ਅਧਿਐਨ ਦੇ ਮੁਤਾਕ ਅੱਧੇ ਤੋਂ ਜ਼ਿਆਦਾ ਲੋਕਾਂ ਨੇ ਇਸ ਸਿਧਾਂਤ ਨੂੰ ਸਵੀਕਾਰ ਕੀਤਾ ਕਿ ਇਹ ਜ਼ਰੂਰੀ ਹੈ ਕਿ ਮੀਡੀਆ ਕਮਜ਼ੋਰ ਲੋਕਾਂ ਦੀ ਆਵਾਜ਼ ਬਣੇ। ਉਥੇ, ਅੱਧੇ ਤੋਂ ਕੁਝ ਘੱਟ ਲੋਕਾਂ ਨੇ ਉਸਦੀ ਨਿਗਰਾਨੀ ਦੀ ਭੂਮਿਕਾ ਅਤੇ ਪਾਰਦਰਸ਼ਿਤਾ ਨੂੰ ਬੜ੍ਹਾਵਾ ਦੇਣ ਦਾ ਪੂਰਨ ਰੂਪ ਨਾਲ ਸਮਰਥਨ ਕੀਤਾ। ਸਿਰਫ 11 ਫੀਸਦੀ ਲੋਕਾਂ ਨੇ ਸਾਰੇ ਪੰਜਾਂ ਵਿਚਾਰਾਂ ਦਾ ਪੂਰਨ ਤੌਰ ’ਤੇ ਸਮਰਥਨ ਕੀਤਾ। ਰੋਸੈਂਸਟੀਅਲ ਨੇ ਕਿਹਾ ਕਿ ਅਧਿਐਨ ਇਹ ਸੰਕੇਤ ਦਿੰਦਾ ਹੈ ਕਿ ਲੋਕ ਹੁਣ ਅਜਿਹੀਆਂ ਖਬਰਾਂ ’ਚ ਰੂਚੀ ਰੱਖਦੇ ਹਨ ਜੋ ਸਮੱਸਿਆਵਾਂ ਦਾ ਸੰਭਾਵਿਤ ਹੱਲ ਦੱਸਦੀ ਹੋਵੇ ਅਤੇ ਉਹ ਕੰਮ ਕਰਨ ਵਾਲੀਆਂ ਚੀਜ਼ਾਂ ਬਾਰੇ ਸੁਣਨਾ ਚਾਹੁੰਦੇ ਹਨ।


author

cherry

Content Editor

Related News