ਇਸ ਦੇਸ਼ ''ਚ ਸੈਂਕੜੇ ਗਊਆਂ ਨੂੰ ਮਾਰਨ ਦਾ ਹੁਕਮ, ਹੈਲੀਕਾਪਟਰ ਤੋਂ ਕੀਤਾ ਜਾਵੇਗਾ ਸ਼ੂਟ, ਜਾਣੋ ਕਿਉਂ ਲਿਆ ਇਹ ਫ਼ੈਸਲਾ
Sunday, Feb 19, 2023 - 03:59 AM (IST)
ਵਾਸ਼ਿੰਗਟਨ (ਇੰਟ.) : ਅਮਰੀਕਾ ਦੇ ਨਿਊ ਮੈਕਸੀਕੋ ’ਚ ਜੰਗਲੀ ਗਊਆਂ ਨੂੰ ਮਾਰਨ ਲਈ ਹੈਲੀਕਾਪਟਰ ਭੇਜੇ ਜਾਣਗੇ। ਦੱਖਣ-ਪੱਛਮੀ ਨਿਊ ਮੈਕਸੀਕੋ ’ਚ 4 ਦਿਨ ਤੱਕ ਚੱਲਣ ਵਾਲੇ ਇਸ ਆਪ੍ਰੇਸ਼ਨ ’ਚ ਅਮਰੀਕੀ ਸ਼ੂਟਰਸ 150 ਬੇਸਹਾਰਾ ਗਊਆਂ ਨੂੰ ਨਿਸ਼ਾਨਾ ਬਣਾਉਣਗੇ। ਇਹ ਗਊਆਂ ਗਿਲਾ ਦੀਆਂ ਘਾਟੀਆਂ ’ਚ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।
ਇਹ ਵੀ ਪੜ੍ਹੋ : ਤਬਾਹੀ ਦੇ ਹੋਰ ਨੇੜੇ ਪਹੁੰਚੀ ਦੁਨੀਆ!, ‘ਕਿਆਮਤ ਦੀ ਘੜੀ’ ’ਚ 10 ਸੈਕੰਡ ਘਟੇ, ਜਾਣੋ ਕੀ ਹੈ Doomsday Clock
ਵਣ ਮਾਹਿਰਾਂ ਮੁਤਾਬਕ ਇਹ ਪਸ਼ੂ ਜੰਗਲ ’ਚ ਜਾਣ ਵਾਲੇ ਲੋਕਾਂ ’ਤੇ ਹਮਲਾ ਕਰ ਦਿੰਦੇ ਹਨ ਅਤੇ ਉੱਥੇ ਝਰਨਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਭੋਂ-ਖੋਰ ਦਾ ਖ਼ਤਰਾ ਵਧ ਜਾਂਦਾ ਹੈ, ਨਾਲ ਹੀ ਉੱਥੋਂ ਦੇ ਪਾਣੀ ਦੀ ਕੁਆਲਿਟੀ ਵੀ ਖ਼ਰਾਬ ਹੋ ਰਹੀ ਹੈ। 23 ਫਰਵਰੀ ਤੋਂ ਸ਼ੁਰੂ ਹੋ ਰਹੇ ਆਪ੍ਰੇਸ਼ਨ ਲਈ ਗਿਲਾ ਦੇ ਜੰਗਲਾਂ ਨੂੰ 3 ਦਿਨ ਪਹਿਲਾਂ ਤੋਂ ਜਨਤਾ ਲਈ ਬੰਦ ਕਰ ਦਿੱਤਾ ਜਾਵੇਗਾ, ਫਿਰ 160 ਸਕੇਅਰ ਮੀਲ ਦੇ ਇਲਾਕੇ ’ਚ ਮੌਜੂਦ ਜੰਗਲੀ ਗਊਆਂ ਨੂੰ ਲੱਭ ਕੇ ਉਨ੍ਹਾਂ ਨੂੰ ਸ਼ੂਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਤੁਰਕੀ-ਸੀਰੀਆ 'ਚ ਭੂਚਾਲ ਕਾਰਨ 46 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, 2.64 ਲੱਖ ਅਪਾਰਟਮੈਂਟ ਹੋ ਚੁੱਕੇ ਤਬਾਹ
ਹਾਲਾਂਕਿ, ਕਈ ਪਸ਼ੂ ਪਾਲਕ ਇਸ ਆਪ੍ਰੇਸ਼ਨ ਨੂੰ ਕਾਨੂੰਨੀ ਚੁਣੌਤੀ ਦੇ ਸਕਦੇ ਹਨ। ਮੈਕਸੀਕੋ ਦੇ ਕੈਟਲ ਗ੍ਰੋਅਰਸ ਐਸੋਸੀਏਸ਼ਨ ਦੇ ਪ੍ਰਧਾਨ ਲਾਰੇਨ ਪੈਟਰਸਨ ਨੇ ਕਿਹਾ, ‘‘ਜਾਨਵਰਾਂ ’ਤੇ ਇਸ ਤਰ੍ਹਾਂ ਦੀ ਬੇਰਹਿਮੀ ਗੈਰ-ਕਾਨੂੰਨੀ ਹੈ। ਇਹ ਪ੍ਰੇਸ਼ਾਨੀ ਦਾ ਹੱਲ ਨਹੀਂ ਹੈ। ਹੈਲੀਕਾਪਟਰ ਤੋਂ ਗੋਲੀ ਚਲਾਉਣ ਨਾਲ ਕਈ ਗਊਆਂ ਮਰਨ ਦੀ ਥਾਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਂਦੀਆਂ ਹਨ, ਜੋ ਉਨ੍ਹਾਂ ਲਈ ਕਾਫ਼ੀ ਦਰਦਨਾਕ ਹੁੰਦਾ ਹੈ। ਉਥੇ ਹੀ ਗਊਆਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਦੇਖਣ ਵਾਲਾ ਵੀ ਕੋਈ ਨਹੀਂ ਹੁੰਦਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।