ਅਮਰੀਕਾ 'ਚ ਦੋ ਬੱਸਾਂ ਦੀ ਜ਼ਬਰਦਸਤ ਟੱਕਰ, 80 ਲੋਕ ਜ਼ਖਮੀ ਤੇ 18 ਦੀ ਹਾਲਤ ਗੰਭੀਰ
Friday, Jul 07, 2023 - 10:40 AM (IST)
ਨਿਊਯਾਰਕ (ਆਈ.ਏ.ਐੱਨ.ਐੱਸ.): ਅਮਰੀਕਾ ਵਿਖੇ ਨਿਊਯਾਰਕ ਸਿਟੀ ਵਿੱਚ ਦੋ ਬੱਸਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿੱਚ ਘੱਟੋ-ਘੱਟ 80 ਲੋਕ ਜ਼ਖਮੀ ਹੋ ਗਏ, ਜਿਹਨਾਂ ਵਿਚੋਂ 18 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਸ਼ਾਮ 7 ਵਜੇ ਦੇ ਕਰੀਬ ਵਾਪਰਿਆ। ਬੀਬੀਸੀ ਦੀ ਰਿਪੋਰਟ ਮੁਤਾਬਕ ਵੀਰਵਾਰ ਸ਼ਾਮ ਨੂੰ ਡਾਊਨਟਾਊਨ ਮੈਨਹਟਨ ਵਿੱਚ ਡਬਲ ਡੇਕਰ ਟੂਰ ਬੱਸ ਨੇ ਇਕ ਯਾਤਰੀ ਬੱਸ ਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ। ਟੱਕਰ ਦੇ ਸਮੇਂ ਬੱਸਾਂ ਯਾਤਰੀਆਂ ਨਾਲ ਭਰੀਆਂ ਹੋਈਆਂ ਸਨ।
ਇਹ ਟੱਕਰ ਟੌਪਵਿਊ ਸਾਈਟਸੀਇੰਗ ਦੁਆਰਾ ਸੰਚਾਲਿਤ ਰਾਤ ਦੇ ਟੂਰ 'ਤੇ ਇੱਕ ਸਿਟੀ ਐਮਟੀਏ ਬੱਸ ਅਤੇ ਇੱਕ ਟੂਰਿਸਟ ਬੱਸ ਵਿਚਕਾਰ ਹੋਈ। ਵੀਰਵਾਰ ਰਾਤ ਨੂੰ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ (FDNY) ਦੇ ਡਿਪਟੀ ਚੀਫ਼ ਪਾਲ ਹੌਪਰ ਨੇ ਕਿਹਾ ਕਿ ਟੌਪਵਿਊ ਬੱਸ, ਜੋ ਕਿ ਟਾਈਮਜ਼ ਸਕੁਏਅਰ ਦੇ ਨੇੜੇ ਤੋਂ ਰਵਾਨਾ ਹੁੰਦੀ ਹੈ ਅਤੇ ਐਂਪਾਇਰ ਸਟੇਟ ਬਿਲਡਿੰਗ ਅਤੇ ਬਰੁਕਲਿਨ ਬ੍ਰਿਜ ਵਰਗੀਆਂ ਥਾਵਾਂ 'ਤੇ 90 ਮਿੰਟ ਦੀ ਯਾਤਰਾ ਕਰਦੀ ਹੈ, ਵਿਚ ਦੋ ਡੇਕ ਸਨ ਜਿਸ ਨਾਲ ਬਚਾਅ ਯਤਨਾਂ ਵਿਚ ਮੁਸ਼ਕਲ ਆਈ। ਬੱਸਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹਨਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤੀ ਦੂਤਘਰ 'ਤੇ ਹਮਲੇ ਦੀ ਕੀਤੀ ਨਿੰਦਾ, ਕਿਹਾ- ਹਿੰਸਾ ਬਿਲਕੁਲ ਸਵੀਕਾਰ ਨਹੀਂ
ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਤਾ ਲਗਾਉਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਟੱਕਰ ਕਿਸ ਕਾਰਨ ਹੋਈ। ਬੀਬੀਸੀ ਨੇ ਹੌਪਰ ਦੇ ਹਵਾਲੇ ਨਾਲ ਕਿਹਾ ਕਿ ਲੋਕਾਂ ਨੂੰ ਬਚਾਉਣ ਲਈ ਰੱਸੀਆਂ ਅਤੇ ਪੌੜੀਆਂ ਦੀ ਵਰਤੋਂ ਕੀਤੀ ਗਈ ਸੀ ਅਤੇ FDNY ਅਧਿਕਾਰੀ ਸੰਭਾਵਿਤ ਸੱਟਾਂ ਲਈ 63 ਹੋਰ ਲੋਕਾਂ ਦਾ "ਮੁਲਾਂਕਣ" ਕਰ ਰਹੇ ਸਨ। ਵੀਰਵਾਰ ਰਾਤ ਬੱਸਾਂ 21ਵੇਂ ਅਤੇ ਪਹਿਲੇ ਐਵੇਨਿਊ ਦੇ ਚੌਰਾਹੇ ਦੇ ਨੇੜੇ ਹਾਦਸੇ ਵਾਲੀ ਥਾਂ 'ਤੇ ਖੜ੍ਹੀਆਂ ਰਹੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।