ਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 307 ਪੁਰਾਣੀਆਂ ਵਸਤੂਆਂ

Wednesday, Oct 19, 2022 - 12:29 PM (IST)

ਨਿਊਯਾਰਕ (ਭਾਸ਼ਾ)- ਕਰੀਬ 15 ਸਾਲਾਂ ਦੀ ਜਾਂਚ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ 307 ਪੁਰਾਤਨ ਵਸਤੂਆਂ ਵਾਪਸ ਭੇਜ ਦਿੱਤੀਆਂ ਹਨ। ਇਹ ਵਸਤਾਂ ਜਾਂ ਚੋਰੀ ਕੀਤੀਆਂ ਗਈਆਂ ਸਨ ਜਾਂ ਦੇਸ਼ ਤੋਂ ਬਾਹਰ ਤਸਕਰੀ ਕੀਤੀਆਂ ਗਈਆਂ ਸਨ। ਇਨ੍ਹਾਂ ਵਸਤਾਂ ਦੀ ਕੀਮਤ ਲਗਭਗ 40 ਲੱਖ ਅਮਰੀਕੀ ਡਾਲਰ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਸਤਾਂ ਬਦਨਾਮ ਕਾਰੋਬਾਰੀ ਸੁਭਾਸ਼ ਕਪੂਰ ਤੋਂ ਬਰਾਮਦ ਕੀਤੀਆਂ ਗਈਆਂ। ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਸੋਮਵਾਰ ਨੂੰ ਭਾਰਤ ਨੂੰ ਲਗਭਗ 49 ਲੱਖ ਡਾਲਰ ਮੁੱਲ ਦੀਆਂ 307 ਪੁਰਾਣੀਆਂ ਚੀਜ਼ਾਂ ਵਾਪਸ ਕਰਨ ਦਾ ਐਲਾਨ ਕੀਤਾ। 

PunjabKesari
ਬ੍ਰੈਗ ਨੇ ਕਿਹਾ ਕਿ ਇਨ੍ਹਾਂ ਵਿੱਚੋਂ 235 ਵਸਤੂਆਂ ਨੂੰ ਕਪੂਰ ਖ਼ਿਲਾਫ਼ ਛਾਪੇਮਾਰੀ ਦੌਰਾਨ ਮੈਨਹਟਨ ਜ਼ਿਲਾ ਅਟਾਰਨੀ ਦਫਤਰ ਦੁਆਰਾ ਜ਼ਬਤ ਕੀਤਾ ਗਿਆ ਸੀ। ਕਪੂਰ "ਅਫ਼ਗਾਨਿਸਤਾਨ, ਕੰਬੋਡੀਆ, ਭਾਰਤ, ਇੰਡੋਨੇਸ਼ੀਆ, ਮਿਆਂਮਾਰ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਥਾਈਲੈਂਡ ਅਤੇ ਹੋਰ ਦੇਸ਼ਾਂ ਤੋਂ ਸਾਮਾਨ ਦੀ ਤਸਕਰੀ ਵਿੱਚ ਮਦਦ ਕਰਦਾ ਹੈ।" ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਦੇ ਅਨੁਸਾਰ ਨਿਊਯਾਰਕ ਵਿੱਚ ਭਾਰਤੀ ਵਣਜ ਦੂਤਘਰ ਵਿੱਚ ਇੱਕ ਸਮਾਰੋਹ ਦੌਰਾਨ ਇਹ ਪੁਰਾਤਨ ਵਸਤੂਆਂ ਭਾਰਤ ਨੂੰ ਸੌਂਪ ਦਿੱਤੀਆਂ ਗਈਆਂ। 

PunjabKesari

ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਅਤੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ 'ਇਨਵੈਸਟੀਗੇਸ਼ਨ ਐਕਟਿੰਗ ਡਿਪਟੀ ਸਪੈਸ਼ਲ ਏਜੰਟ-ਇਨ-ਚਾਰਜ' ਕ੍ਰਿਸਟੋਫਰ ਲੌ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਬ੍ਰੈਗ ਨੇ ਕਿਹਾ ਕਿ ਇਹ ਪੁਰਾਤਨ ਵਸਤੂਆਂ ਤਸਕਰਾਂ ਦੇ ਗਰੋਹ ਵੱਲੋਂ ਕਈ ਥਾਵਾਂ ਤੋਂ ਚੋਰੀ ਕੀਤੀਆਂ ਗਈਆਂ ਸਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅੱਤਵਾਦੀ ਖਤਰਿਆਂ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਤੋਂ ਸਹਿਯੋਗ ਦੀ ਉਮੀਦ : ਅਮਰੀਕਾ

ਗਰੋਹ ਦੇ ਨੇਤਾਵਾਂ ਨੇ ਵਸਤੂਆਂ ਦੀ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਪ੍ਰਤੀ ਕੋਈ ਸਨਮਾਨ ਨਹੀਂ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਭਾਰਤ ਦੇ ਲੋਕਾਂ ਨੂੰ ਇਨ੍ਹਾਂ ਸੈਂਕੜੇ ਵਸਤੂਆਂ ਨੂੰ ਵਾਪਸ ਕਰ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਸਾਲ ਅਮਰੀਕਾ ਫੇਰੀ ਦੌਰਾਨ 157 ਪੁਰਾਤਨ ਵਸਤਾਂ ਵੀ ਵਾਪਸ ਕੀਤੀਆਂ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News