ਦੂਸ਼ਿਤ ਸ਼ਹਿਰਾਂ 'ਚ ਕੁਝ ਦਿਨ ਰਹਿਣ ਨਾਲ ਹੀ ਲੋਕ ਹੋ ਸਕਦੈ ਬੀਮਾਰ

05/31/2019 4:03:06 PM

ਵਾਸ਼ਿੰਗਟਨ (ਭਾਸ਼ਾ)— ਬਹੁਤ ਜ਼ਿਆਦਾ ਪ੍ਰਦੂਸ਼ਣ ਵਾਲੇ ਸ਼ਹਿਰਾਂ ਵਿਚ ਕੁਝ ਦਿਨ ਰਹਿਣ ਨਾਲ ਵੀ ਸਾਹ ਦੀ ਸਮੱਸਿਆ ਹੋ ਸਕਦੀ ਹੈ। ਇਸ ਸਥਿਤੀ ਵਿਚੋਂ ਬਾਹਰ ਨਿਕਲਣ ਲਈ ਘੱਟੋ-ਘੱਟ ਇਕ ਹਫਤੇ ਦਾ ਸਮਾਂ ਲੱਗ ਸਕਦਾ ਹੈ। ਭਾਰਤ, ਪਾਕਿਸਤਾਨ ਅਤੇ ਚੀਨ ਦੇ ਬਾਰੇ ਵਿਚ ਕੀਤੇ ਗਏ ਇਕ ਅਧਿਐਨ ਨਾਲ ਇਹ ਤੱਥ ਸਾਹਮਣੇ ਆਇਆ ਹੈ। ਅਮਰੀਕਾ ਵਿਚ ਨਿਊਯਾਰਕ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਵਿਚ ਖੋਜ ਕਰਤਾਵਾਂ ਨੇ ਵਿਦੇਸ਼ ਦੀ ਯਾਤਰਾ ਕਰਨ ਵਾਲੇ ਸਿਹਤਮੰਦ ਲੋਕਾਂ ਵਿਚ ਪ੍ਰਦੂਸ਼ਣ ਨਾਲ ਹੋਣ ਵਾਲੀ ਖੰਘ ਅਤੇ ਸਾਹ ਦੀਆਂ ਮੁਸ਼ਕਲਾਂ ਅਤੇ ਘਰ ਪਰਤਣ 'ਤੇ ਠੀਕ ਹੋਣ ਵਿਚ ਲੱਗਣ ਵਾਲੇ ਸਮੇਂ ਦਾ ਵਿਸ਼ਲੇਸ਼ਣ ਕੀਤਾ। 

ਇਕ ਪੱਤਰਿਕਾ ਵਿਚ ਪ੍ਰਕਾਸ਼ਿਤ ਨਤੀਜੇ ਵਿਚ ਦੱਸਿਆ ਗਿਆ ਹੈ ਕਿ ਵਿਸ਼ਵ ਸੈਲਾਨੀ ਸੰਗਠਨ ਮੁਤਾਬਕ 2030 ਤੱਕ ਅੰਤਰਰਾਸ਼ਟਰੀ ਪੱਧਰ 'ਤੇ ਯਾਤਰੀਆਂ ਦੀ ਗਿਣਤੀ ਵੱਧ ਕੇ 1.8 ਅਰਬ ਹੋ ਜਾਵੇਗੀ। ਪ੍ਰੋਫੈਸਰ ਟੇਰੀ ਗੋਰਡਨ ਨੇ ਕਿਹਾ,''ਸਾਡੇ ਕੋਲ ਕਈ ਅਜਿਹੀਆਂ ਰਿਪੋਰਟਾਂ ਹਨ ਕਿ ਦੂਸ਼ਿਤ ਸ਼ਹਿਰਾਂ ਦੀ ਯਾਤਰਾ ਦੌਰਾਨ ਸੈਲਾਨੀ ਬੀਮਾਰ ਪੈ ਜਾਂਦੇ ਹਨ। ਇਸ ਲਈ ਸਾਡੇ ਲਈ ਇਹ ਸਮਝਣਾ ਮਹੱਤਵਪੂਰਣ ਹੋ ਗਿਆ ਹੈ ਕਿ ਸਾਡੀ ਸਿਹਤ ਨੂੰ ਕੀ ਹੋ ਰਿਹਾ ਹੈ।'' 

ਸ਼ੋਧ ਕਰਤਾਵਾਂ ਨੇ ਨਿਊਯਾਰਕ ਸ਼ਹਿਰ ਵਿਚ ਕਰੀਬ ਇਕ ਹਫਤੇ ਲਈ ਦੂਜੇ ਦੇਸ਼ ਵਿਚ ਗਏ 34 ਪੁਰਸ਼ਾਂ ਅਤੇ ਔਰਤਾਂ ਦੀ ਸਾਹ ਪ੍ਰਣਾਲੀ ਅਤੇ ਦਿਲ ਦੇ ਹਾਲ ਦਾ 6 ਪੱਧਰੀ ਅਧਿਐਨ ਕੀਤਾ। ਗੋਰਡਨ ਨੇ ਕਿਹਾ ਕਿ ਦੂਸ਼ਿਤ ਸ਼ਹਿਰਾਂ ਵਿਚ ਜਾਣ ਤੋਂ ਪਹਿਲਾਂ ਮਾਸਕ ਲਗਾਉਣਾ ਚਾਹੀਦਾ ਹੈ  ਜਾਂ ਪਹਿਲਾਂ ਹੀ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।


Vandana

Content Editor

Related News