ਜੇਲ ਵਿਚ ਪੁੱਠਾ ਕੰਮ ਨਾ ਕਰਨ ਵਾਲੇ ਨੂੰ ਮਿਲੇਗਾ ਪਿੱਜ਼ਾ
Sunday, Nov 12, 2017 - 11:40 PM (IST)
ਸੈਨ ਫਰਾਂਸਿਸਕੋ (ਇੰਟ.)- ਅਮਰੀਕਾ ਦੇ ਸ਼ਿਕਾਗੋ ਦੀ ਜੇਲ ਵਿਚ ਕੈਦੀਆਂ ਨੂੰ 30 ਦਿਨ ਤੱਕ ਹੱਥਰਸੀ ਨਾ ਕਰਨ ਦੇ ਬਦਲੇ ਇਨਾਮ ਦੇ ਤੌਰ 'ਤੇ ਪਿੱਜ਼ਾ ਦਿੱਤਾ ਜਾਂਦਾ ਹੈ। ਜੇਲ ਵਿਚ ਕੰਮ ਕਰਨ ਵਾਲੀਆਂ ਮਹਿਲਾ ਮੁਲਾਜ਼ਮਾਂ ਮੁਤਾਬਕ ਸ਼ਹਿਰ ਦੀ ਸਭ ਤੋਂ ਵੱਡੀ ਜੇਲ ਵਿਚ ਕੈਦੀਆਂ ਵੱਲੋਂ ਹੱਥਰਸੀ ਅਤੇ ਲਗਾਤਾਰ ਸੈਕਸ ਸ਼ੋਸ਼ਣ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਨ੍ਹਾਂ ਗੱਲਾਂ ਤੋਂ ਬਚਾਅ ਲਈ ਜੇਲ ਅਥਾਰਟੀ ਨੇ ਅਜਿਹਾ ਕੀਤਾ ਹੈ ਪਰ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਇਸ ਨੂੰ ਲੈ ਕੇ ਹੁਣ ਕੁੱਕ ਕਾਊਂਟੀ ਪਬਲਿਕ ਡਿਫੈਂਡਰ ਦੇ ਦਫਤਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਮਹਿਲਾ ਕਲਰਕਾਂ, ਅਸਿਸਟੈਂਟ ਅਟਾਰਨੀਆਂ ਦੀ ਸੁਰੱਖਿਆ ਪ੍ਰਬੰਧ ਨੂੰ ਚਿੰਤਾਜਨਕ ਸਥਿਤੀ ਬਾਰੇ ਦੱਸਿਆ ਗਿਆ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਮਹਿਲਾ ਮੁਲਾਜ਼ਮ ਸੈਕਸ ਸ਼ੋਸ਼ਣ ਨੂੰ ਸਹਿਣ ਕਰਨ ਲਈ ਮਜਬੂਰ ਹਨ। ਅੱਗੇ ਕਿਹਾ ਗਿਆ ਹੈ ਕਿ ਮਰਦ ਕੈਦੀ ਅਟਾਰਨੀ ਦੇ ਸੈਕਸ਼ ਸ਼ੋਸ਼ਣ ਦੀ ਧਮਕੀ ਦਿੰਦੇ ਹਨ ਅਤੇ ਮਹਿਲਾ ਮੁਲਾਜ਼ਮਾਂ ਦੇ ਸਾਹਮਣੇ ਹੱਥਰਸੀ ਕਰਦੇ ਹਨ।
