ਅਮਰੀਕਾ 'ਚ ਮਸਜਿਦ ਦੇ ਮੁੱਖ ਦਰਵਾਜੇ 'ਤੇ ਲਗਾਈ ਗਈ ਅੱਗ, ਜਾਂਚ ਦੇ ਆਦੇਸ਼
Friday, Jul 20, 2018 - 12:04 PM (IST)
ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਨਸਲੀ ਭੇਦਭਾਵ ਦੀ ਸ਼ੱਕੀ ਘਟਨਾ ਵਿਚ ਅੱਜ (20 ਜੁਲਾਈ) ਇੱਥੇ ਕੁਝ ਅਣਪਛਾਤੇ ਲੋਕਾਂ ਨੇ ਮਸਜਿਦ ਦੇ ਮੁੱਖ ਦਰਵਾਜੇ 'ਤੇ ਅੱਗ ਲਗਾ ਦਿੱਤੀ। ਅਮਰੀਕੀ ਅਧਿਕਾਰੀਆਂ ਨੇ ਇਸ ਕੰਮ ਨੂੰ ਕਰਨ ਵਾਲੇ ਲੋਕਾਂ ਦੇ ਬਾਰੇ ਵਿਚ ਕੋਈ ਵੀ ਸੂਚਨਾ ਦੇਣ ਵਾਲੇ ਲਈ 5,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸਾ ਇਬਰ ਮਰੀਅਮ ਮਸਜਿਦ ਵਿਚ ਇਹ ਘਟਨਾ ਅੱਜ ਤੜਕਸਾਰ ਦੀ ਹੈ। ਇਸ ਘਟਨਾ ਨੂੰ ਨਸਲੀ ਭੇਦਭਾਵ ਮੰਨਦੇ ਹੋਏ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਮਸਜਿਦ ਦੀ ਨਿਗਰਾਨੀ ਕਰਨ ਵਾਲੇ ਅਤੇ ਉੱਥੇ ਰਹਿਣ ਵਾਲੇ ਇਕ ਸ਼ਖਸ ਨੇ ਫਾਇਰ ਅਲਾਰਮ ਸੁਣਿਆ। ਉਸ ਨੇ ਅੱਗ ਦੇ ਦੂਜੇ ਹਿੱਸੇ ਵਿਚ ਫੈਲਣ ਤੋਂ ਪਹਿਲਾਂ ਹੀ ਉਸ ਨੂੰ ਬੁਝਾ ਦਿੱਤਾ। ਹਾਲਾਂਕਿ ਉਸ ਨੇ ਕਿਸੇ ਅਣਜਾਣ ਸ਼ਖਸ ਨੂੰ ਨਹੀਂ ਦੇਖਿਆ। ਹੈਰਿਸ ਕਾਊਂਟੀ ਫਾਇਰ ਮਾਰਸ਼ਲ ਦਫਤਰ ਦੀ ਬੁਲਾਰਾ ਰਸ਼ੇਲ ਮੋਰੇਨੋ ਨੇ ਦੱਸਿਆ ਕਿ ਦਰਵਾਜੇ 'ਤੇ ਬਲਣਸ਼ੀਲ ਪਦਾਰਥ ਸੀ।
