ਦੁਸ਼ਮਣ ਨਹੀਂ ਚੀਨ ਪਰ ਦੇਸ਼ ਲਈ ਵੱਡਾ ਖਤਰਾ : ਅਮਰੀਕੀ ਸੀਨੀਅਰ ਜਨਰਲ

07/12/2019 10:40:02 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਇਕ ਸੀਨੀਅਰ ਜਨਰਲ ਨੇ ਕਿਹਾ ਹੈ ਕਿ ਚੀਨ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਲੰਬੇ ਸਮੇਂ ਤੋਂ ਗੰਭੀਰ ਖਤਰਾ ਪੈਦਾ ਕਰਦਾ ਰਿਹਾ ਹੈ। ਜਨਰਲ ਮਾਰਕ ਏ ਮਿਲੇ ਨੇ ਜੁਆਇੰਟ ਚੀਫਸ ਆਫ ਸਟਾਫ ਦੇ ਪ੍ਰਧਾਨ ਦੇ ਤੌਰ 'ਤੇ ਆਪਣੇ ਨਾਮ ਦੀ ਪੁਸ਼ਟੀ ਸਬੰਧੀ ਸੁਣਵਾਈ ਵਿਚ ਕਿਹਾ,''ਮੈਨੂੰ ਲੱਗਦਾ ਹੈ ਕਿ ਚੀਨ ਆਉਣ ਵਾਲੇ 50 ਤੋਂ 100 ਸਾਲਾਂ ਵਿਚ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਇਕ ਵੱਡੀ ਚੁਣੌਤੀ ਹੈ।'' 

ਮਿਲੇ ਨੇ ਸੈਨੇਟਰ ਡੇਵਿਡ ਪਰਡਿਊ ਦੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਸੈਨੇਟਰ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਚੀਨ ਆਪਣੇ ਰਾਸ਼ਟਰੀ ਸੁਰੱਖਿਆ ਹਿੱਤਾਂ ਨੂੰ ਹਾਸਲ ਕਰਨ ਲਈ ਵਪਾਰ ਦੀ ਵਰਤੋਂ ਕਰ ਰਿਹਾ ਹੈ ਅਤੇ 'ਵਨ ਬੈਲਟ ਵਨ ਰੋਡ' ਪਹਿਲ ਇਸ ਦਾ ਹਿੱਸਾ ਹੈ। ਮਿਲੇ ਨੇ ਕਿਹਾ ਕਿ ਚੀਨ ਨੇ ਵਿਸ਼ਵ ਦੇ ਸਾਰੇ ਖੇਤਰਾਂ ਵਿਚ ਆਪਣਾ ਵਿਸਥਾਰ ਕੀਤਾ ਹੈ ਅਤੇ ਉਹ ਸਪੱਸ਼ਟ ਵਿਰੋਧੀ ਹਨ। ਉਨ੍ਹਾਂ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਸਾਨੂੰ ਪਿਛਲੇ 7 ਦਹਾਕਿਆਂ ਤੋਂ ਕਾਇਮ ਅੰਤਰਰਾਸ਼ਟਰੀ ਵਿਵਸਥਾ ਦੇ ਨਿਯਮਾਂ ਨੂੰ ਬਰਕਰਾਰ ਰੱਖਣਾ ਹੋਵੇਗਾ।'' 

ਮਿਲੇ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿ ਹਮਲਾਵਰ ਚੀਨ ਕਾਰਨ ਕਈ ਦੇਸ਼ ਡਰੇ ਅਤੇ ਘਬਰਾਏ ਹੋਏ ਹਨ ਅਤੇ ਉਹ ਉੱਥੇ ਅਮਰੀਕਾ ਨੂੰ ਚਾਹੁੰਦੇ ਹਨ। ਭਾਵੇਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨ ਅਮਰੀਕਾ ਦਾ ਦੁਸ਼ਮਣ ਨਹੀਂ ਹੈ। ਮਿਲੇ ਨੇ ਕਿਹਾ,''ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਉਹ ਸਾਡੇ ਵਿਰੋਧੀ ਹਨ। ਵਿਰੋਧੀ ਹੋਣ ਦਾ ਮਤਲਬ ਦੁਸ਼ਮਣ ਨਹੀਂ ਹੁੰਦਾ। ਮਿਲਟਰੀ ਭਾਸ਼ਾ ਵਿਚ ਦੁਸ਼ਮਣ ਦਾ ਮਤਲਬ ਇਕ ਸਰਗਰਮ ਮਿਲਟਰੀ ਸੰਘਰਸ਼ ਹੈ। ਸਾਡੇ ਵਿਚ ਅਜਿਹਾ ਨਹੀਂ ਹੈ।''


Vandana

Content Editor

Related News