ਹੌਂਸਲੇ ਨੂੰ ਸਲਾਮ, ਕ੍ਰੈਸ਼ ਹੋਏ ਜਹਾਜ਼ ਦੇ ਪਾਇਲਟ ਨੇ ਕੁੱਝ ਹੀ ਮਿੰਟਾਂ ’ਚ 2 ਵਾਰ ਮੌਤ ਨੂੰ ਦਿੱਤੀ ਮਾਤ (ਵੀਡੀਓ)

Tuesday, Jan 11, 2022 - 07:56 PM (IST)

ਹੌਂਸਲੇ ਨੂੰ ਸਲਾਮ, ਕ੍ਰੈਸ਼ ਹੋਏ ਜਹਾਜ਼ ਦੇ ਪਾਇਲਟ ਨੇ ਕੁੱਝ ਹੀ ਮਿੰਟਾਂ ’ਚ 2 ਵਾਰ ਮੌਤ ਨੂੰ ਦਿੱਤੀ ਮਾਤ (ਵੀਡੀਓ)

ਲਾਸ ਏਂਜਲਸ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਲਾਸ ਏਂਜਲਸ ਵਿਚ ਇਕ ਛੋਟੇ ਜਹਾਜ਼ ਦੇ ਪਾਇਲਟ ਨੇ ਕੁੱਝ ਹੀ ਮਿੰਟਾਂ ਵਿਚ 2 ਵਾਰ ਮੌਤ ਨੂੰ ਮਾਤ ਦਿੱਤੀ। ਐਤਵਾਰ ਇਕ ਛੋਟਾ ਜਹਾਜ਼ ਇਕ ਰੇਲਮਾਰਗ ’ਤੇ ਹਾਦਸਾਗ੍ਰਸਤ ਹੋ ਗਿਆ ਸੀ। ਹਾਦਸੇ ਵਿਚ ਪਾਇਲਟ ਵਾਲ-ਵਾਲ ਬਚਿਆ ਅਤੇ ਫਿਰ ਪੁਲਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਪਟੜੀ ਤੋਂ ਤੁਰੰਤ ਹਟਾ ਲੈਣ ਨਾਲ ਉਹ ਇਕ ਯਾਤਰੀ ਟਰੇਨ ਦੀ ਲਪੇਟ ਵਿਚ ਆਉਣ ਤੋਂ ਬਚ ਗਿਆ। ‘ਬਾਡੀਕੈਮ ਵੀਡੀਓ’ (ਅਧਿਕਾਰੀਆਂ ਦੇ ਸਰੀਰ ’ਤੇ ਲੱਗੇ ਕੈਮਰੇ ਦੀ ਵੀਡੀਓ) ਵਿਚ ਅਧਿਕਾਰੀ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਚੁੱਕੇ ‘ਸੇਸਨਾ 172’ ਜਹਾਜ਼ ਦੇ ਕਾਕਪਿਟ ਵਿਚੋਂ ਖ਼ੂਨ ਨਾਲ ਲੱਥਪੱਥ ਪਾਇਲਟ ਨੂੰ ਕੱਢਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਮਾਹਰਾਂ ਦਾ ਦਾਅਵਾ, ਸਦੀ ਦੇ ਅੰਤ ਤੱਕ 180 ਸਾਲ ਤੱਕ ਜਿਊਂਦਾ ਰਹਿ ਸਕੇਗਾ ਮਨੁੱਖ

 

ਪੁਲਸ ਕੈਪਟਨ ਕ੍ਰਿਸਟੋਫਰ ਜੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੈਕੋਈਮਾ ਦੇ ਸੈਨ ਫਰਨਾਂਡੋ ਵੈਲੀ ਵਿਚ ਵ੍ਹਾਈਟਮੈਨ ਹਵਾਈਅੱਡੇ ਤੋਂ ਸਿੰਗਲ ਇੰਜਣ ਜਹਾਜ਼ ਨੇ ਉਡਾਣ ਭਰੀ ਸੀ, ਜੋ ਕੁੱਝ ਦੇਰ ਬਾਅਦ ਹੀ ਇਕ ਰੇਲਵੇ ਕ੍ਰਾਸਿੰਗ ’ਤੇ ਹਾਦਸਾਗ੍ਰਸਤ ਹੋ ਗਿਆ। ਹਾਦਸਾ ਹੋਣ ਦੇ ਕੁੱਝ ਮਿੰਟ ਬਾਅਦ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਸਾਰਜੈਂਟ ਜੋਸੇਫ ਕੈਵੇਸਟਨੀ ਨੇ ‘ਸੀ.ਬੀ.ਐਸ.ਐਨ. ਲਾਸ ਏਂਜਲਸ ਨੂੰ ਕਿਹਾ, ‘ਮੈਂ ਮੈਟ੍ਰੋÇਲੰਕ ਨੂੰ ਸਾਰੀਆਂ ਟਰੇਨ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕੀਤੀ ਸੀ ਪਰ ਜ਼ਾਹਰ ਤੌਰ ’ਤੇ ਅਜਿਹਾ ਨਹੀਂ ਹੋਇਆ।’ ਉਥੇ ਹੀ ਅਧਿਕਾਰੀ ਕ੍ਰਿਸਟੋਫਰ ਅਬੋਏਟ ਨੇ ‘ਕੇ.ਏ.ਬੀ.ਸੀ.-ਟੀ.ਵੀ.’ ਨੂੰ ਦੱਸਿਆ ਕਿ ਉਹ ਸ਼ੁਰੂ ਵਿਚ ਹਾਦਸਾਗ੍ਰਸਤ ਜਹਾਜ਼ ਦੇ ਪਾਇਲਟ ਨੂੰ ਸੁਚੇਤ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਕਾਕਪਿਟ ਦੇ ਅੰਦਰ ਫਸਿਆ ਹੋਇਆ ਸੀ। ਅਧਿਕਾਰੀ ਰਾਬਰਟ ਸ਼ੈਰਾਕ ਨੇ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਹੀ ਘੰਟੀਆਂ ਦੀ ਆਵਾਜ਼ ਆਉਣ ਲੱਗੀ ਅਤੇ ਚਮਕਦੀ ਰੌਸ਼ਨੀ ਨਾਲ ਟਰੇਨ ਦੇ ਆਉਣ ਦਾ ਸੰਕੇਤ ਮਿਲਿਆ। ਉਨ੍ਹਾਂ ਕਿਹਾ, ‘ਅਸੀਂ ਦੇਖਿਆ ਕਿ ਇਕ ਟਰੇਨ ਤੇਜ਼ ਗਤੀ ਨਾਲ ਸਾਡੇ ਵੱਲ ਆ ਰਹੀ ਸੀ।’

ਇਹ ਵੀ ਪੜ੍ਹੋ: ਪੂਰਬੀ ਅਫ਼ਗਾਨਿਸਤਾਨ ’ਚ ਧਮਾਕਾ, 9 ਬੱਚਿਆਂ ਦੀ ਮੌਤ

ਅਧਿਕਾਰੀ ਡੈਮੀਅਨ ਕਾਸਤਰੋ ਨੇ ‘ਕੇ.ਐਨ.ਬੀ.ਸੀ.-ਟੀ.ਵੀ.’ ਨੂੰ ਦੱਸਿਆ ਕਿ ਇੰਨੇ ਸਾਲਾਂ ਦੀ ਸਿਖਲਾਈ ਕੰਮ ਆਈ। ‘ਅਜਿਹੇ ਸਮੇਂ ਵਿਚ ਤੁਹਾਡੇ ਕੋਲ ਜ਼ਿਆਦਾ ਸੋਚਣ ਦਾ ਸਮਾਂ ਨਹੀਂ ਹੁੰਦਾ, ਬੱਸ ਤੁਹਾਨੂੰ ਅੱਗੇ ਵੱਧਣਾ ਹੁੰਦਾ ਹੈ।’ ‘ਬਾਡੀਕੈਮ ਵੀਡੀਓ’ ਵਿਚ ਦਿਖਿਆ ਕਿ ਅਧਿਕਾਰੀਆਂ ਵੱਲੋਂ ਪਾਇਲਟ ਨੂੰ ਉਥੋਂ ਹਟਾਉਂਦੇ ਹੀ ਟਰੇਨ ਉਥੋਂ ਜਹਾਜ਼ ਨੂੰ ਜ਼ੋਰਦਾਰ ਟੱਕਰ ਮਾਰਦੀ ਹੋਈ ਨਿਕਲ ਗਈ। ਸ਼ੈਰਾਕ ਨੇ ਕਿਹਾ, ‘ਪਾਇਲਟ ਨੇ 10 ਮਿੰਟ ਦੇ ਅੰਦਰ ਮੌਤ ਨੂੰ 2 ਵਾਰ ਮਾਤ ਦੇ ਦਿੱਤੀ।’ ਹਾਦਸਾਗ੍ਰਸਤ ਹੋਏ ਛੋਟੇ ਜਹਾਜ਼ ਵਿਚ ਸਿਰਫ਼ ਪਾਇਲਟ ਹੀ ਸਵਾਰ ਸੀ, ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਉਸ ਦੀ ਪਛਾਣ 70 ਸਾਲਾ ਮਾਰਕ ਜੇਨਕਿੰਸ ਦੇ ਤੌਰ ’ਤੇ ਹੋਈ ਹੈ। ਉਹ ਇਕ ‘ਬਹੁਤ ਤਜ਼ਰਬੇਕਾਰ’ ਅਤੇ ਅਮਰੀਕੀ ਹਵਾਈ ਫ਼ੌਜ ਦਾ ਸਾਬਕਾ ਲੜਾਕੂ ਪਾਇਲਟ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ: ਅਮਰੀਕਾ ਨੇ ਆਪਣੇ ਵਸਨੀਕਾਂ ਨੂੰ ਕੈਨੇਡਾ ਨਾ ਜਾਣ ਦੀ ਕੀਤੀ ਹਿਦਾਇਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News