ਦੇਸੀ ਚਾਹ ਨੇ ਵਿਦੇਸ਼ੀ ਔਰਤ ਨੂੰ ਬਣਾਇਆ ਕਰੋੜਪਤੀ

Sunday, Dec 15, 2019 - 03:38 PM (IST)

ਦੇਸੀ ਚਾਹ ਨੇ ਵਿਦੇਸ਼ੀ ਔਰਤ ਨੂੰ ਬਣਾਇਆ ਕਰੋੜਪਤੀ

ਵਾਸ਼ਿੰਗਟਨ (ਬਿਊਰੋ): ਚਾਹ ਵੇਚ ਕੇ ਲੱਖਪਤੀ ਬਣਨ ਵਾਲਿਆਂ ਦੇ ਬਾਰੇ ਵਿਚ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਹੈਰਾਨ ਕਰ ਦੇਣ ਵਾਲੀ ਗੱਲ ਤਾਂ ਉਦੋਂ ਹੋਵੇਗੀ ਜਦੋਂ ਕੋਈ ਵਿਦੇਸ਼ੀ ਇਹ ਦੇਸੀ ਚਾਹ ਵੇਚ ਕੇ ਕਰੋੜਪਤੀ ਬਣ ਜਾਵੇ। ਅਮਰੀਕਾ ਵਿਚ ਰਹਿਣ ਵਾਲੀ ਇਕ ਮਹਿਲਾ ਭਾਰਤੀ ਚਾਹ ਦਾ ਦੇਸੀ ਸਵਾਦ ਵੇਚ ਕੇ ਅੱਜ ਕਰੋੜਾਂ ਕਮਾ ਰਹੀ ਹੈ। ਅੱਜ ਇੰਟਰਨੈਸ਼ਨਲ ਟੀ ਡੇਅ ਦੇ ਮੌਕੇ 'ਤੇ ਤੁਹਾਨੂੰ ਇਸ ਮਹਿਲਾ ਦੇ ਬਿਜ਼ਨੈੱਸ ਟਰਿਕ ਦੇ ਬਾਰੇ ਵਿਚ ਦੱਸ ਰਹੇ ਹਾਂ। ਆਮ ਤੌਰ 'ਤੇ ਚਾਹ ਨੂੰ ਭਾਰਤ ਦਾ ਨੈਸ਼ਨਲ ਡਰਿੰਕ ਕਿਹਾ ਜਾਂਦਾ ਹੈ। ਭਾਰਤ ਵਿਚ ਅਜਿਹੇ ਬਹੁਤ ਘੱਟ ਲੋਕ ਹਨ ਜੋ ਘਰ ਜਾਂ ਦਫਤਰ ਵਿਚ ਚਾਹ ਪੀਣਾ ਪਸੰਦ ਨਹੀਂ ਕਰਦੇ ਪਰ ਕੋਲੋਰਾਡੋ ਦੀ ਐਡੀ ਬਰੂਕ ਨੇ ਅਮਰੀਕੀਆਂ ਦੀ ਜ਼ੁਬਾਨ 'ਤੇ ਚਾਹ ਦਾ ਅਜਿਹਾ ਸਵਾਦ ਚੜ੍ਹਾਇਆ ਹੈ ਕਿ ਹਰ ਕੋਈ ਉਹਨਾਂ ਦਾ ਫੈਨ ਹੋ ਗਿਆ ਹੈ।

ਸਾਲ 2002 ਮਤਲਬ ਅੱਜ ਤੋਂ ਕਰੀਬ 17 ਸਾਲ ਪਹਿਲਾਂ ਐਡੀ ਭਾਰਤ ਆਈ ਸੀ। ਉਦੋਂ ਉਹਨਾਂ ਨੂੰ ਇੱਥੇ ਦੀ ਚਾਹ ਦਾ ਸਵਾਦ ਕਾਫੀ ਪਸੰਦ ਆਇਆ ਸੀ। 4 ਸਾਲ ਬਾਅਦ ਮਤਲਬ 2006 ਵਿਚ ਐਡੀ ਵਾਪਸ ਅਮਰੀਕਾ ਪਰਤ ਗਈ। ਅਮਰੀਕਾ ਪਰਤਣ ਦੇ ਬਾਅਦ ਉਹ ਭਾਰਤੀ ਚਾਹ ਦਾ ਸਵਾਦ ਲੈਣ ਲਈ ਤਰਸ ਗਈ। ਉਸੇ ਵੇਲੇ ਐਡੀ ਨੂੰ ਆਈਡੀਆ ਆਇਆ ਕਿ ਕਿਉਂ ਨਾ ਭਾਰਤੀ ਚਾਹ ਦਾ ਸਵਾਦ ਅਮਰੀਕਾ ਦੇ ਲੋਕਾਂ ਨੂੰ ਦਿੱਤਾ ਜਾਵੇ। ਇਸ ਲਈ ਐਡੀ ਨੇ ਬਹੁਤ ਛੋਟੇ ਪੱਧਰ 'ਤੇ ਚਾਹ ਦਾ ਬਿਜ਼ਨੈੱਸ ਸ਼ੁਰੂ ਕਰਨ ਦਾ ਮਨ ਬਣਾਇਆ।ਇਕ ਸਾਲ ਬਾਅਦ ਮਤਲਬ 2007 ਵਿਚ ਐਡੀ ਨੇ ਚਾਹ ਦਾ ਬਿਜ਼ਨੈੱਸ ਸ਼ੁਰੂ ਕੀਤਾ। ਉਸ ਨੇ ਇਸ ਨਵੀਂ ਚਾਹ ਨੂੰ 'ਭਕਤੀ ਚਾਹ' ਦਾ ਨਾਮ ਦਿੱਤਾ।

ਸ਼ੁਰੂ ਵਿਚ ਐਡੀ ਕੋਲ ਚਾਹ ਦੀ ਛੋਟੀ ਦੁਕਾਨ ਸੀ। ਉਹ ਦੂਜੇ ਕੈਫੇ ਅਤੇ ਰਿਟੇਲਰਸ ਜ਼ਰੀਏ ਲੋਕਾਂ ਤੱਕ ਇਹ ਚਾਹ ਪਹੁੰਚਾਉਂਦੀ ਸੀ। ਹੌਲੀ-ਹੌਲੀ ਇਸ ਬਿਜ਼ਨੈੱਸ ਵਿਚ ਉਸ ਦੇ ਕਦਮ ਮਜ਼ਬੂਤ ਹੋ ਗਏ। ਉਹਨਾਂ ਦੇ ਹੱਥ ਦੀ ਬਣੀ ਅਦਰਕ ਵਾਲੀ ਚਾਹ ਪੀਣ ਦੀ ਤਲਬ ਲੋਕਾਂ ਨੂੰ ਅਜਿਹੀ ਲੱਗੀ ਕਿ ਦੇਖਦੇ ਹੀ ਦੇਖਦੇ ਉਸ ਦੀ ਛੋਟੀ ਜਿਹੀ ਦੁਕਾਨ ਵੱਡੇ ਬਿਜ਼ਨੈੱਸ ਵਿਚ ਤਬਦੀਲ ਹੋ ਗਈ। ਇਕ ਸਾਲ ਦੇ ਅੰਦਰ ਭਕਤੀ ਚਾਹ ਨੇ ਆਪਣਾ ਪਹਿਲੀ ਵੈਬਸਾਈਟ ਵੀ ਲਾਂਚ ਕਰ ਦਿੱਤੀ। ਹੁਣ ਐਡੀ ਦੀ ਘਰ-ਘਰ ਘੁੰਮ ਕੇ ਚਾਹ ਵੇਚਣ ਵਾਲੀ ਕੰਪਨੀ ਦੀ ਗ੍ਰੋਥ ਇਕ ਬਿਜ਼ਨੈੱਸ ਦੇ ਰੂਪ ਵਿਚ ਤਰੱਕੀ ਕਰ ਚੁੱਕੀ ਹੈ। ਇੰਨੇ ਘੱਟ ਸਮੇਂ ਵਿਚ ਐਡੀ 200 ਕਰੋੜ ਰੁਪਏ ਤੋਂ ਵੀ ਵੱਧ ਦੀ ਮਾਲਕਣ ਬਣ ਗਈ। ਉਸ ਦੀ ਕੰਪਨੀ ਵਿਚ ਸੈਂਕੜੇ ਲੋਕ ਕੰਮ ਕਰ ਰਹੇ ਹਨ। 

ਐਡੀ ਨੇ ਅਮਰੀਕਾ ਵਿਚ ਚਾਹ ਦੇ ਕਈ ਵੱਖ-ਵੱਖ ਫਲੇਵਰ ਵੀ ਲਾਂਚ ਕੀਤੇ ਹਨ।ਦਫਤਰ ਤੋਂ ਲੈ ਕੇ ਘਰਾਂ ਵਿਚ ਇਸ ਚਾਰ ਦੀ ਬਹੁਤ ਮੰਗ ਹੈ। ਐਡੀ ਕਹਿੰਦੀ ਹੈ,''ਮੈਂ ਅਮਰੀਕਾ ਦੀ ਹਾਂ ਪਰ ਭਾਰਤ ਨਾਲ ਮੇਰਾ ਇਕ ਖਾਸ ਰਿਸ਼ਤਾ ਬਣ ਗਿਆ ਹੈ। ਮੈਂ ਜਦੋਂ ਵੀ ਭਾਰਤ ਜਾਂਦੀ ਹਾਂ, ਮੈਨੂੰ ਹਰ ਵਾਰ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ।'' ਉਹ 2014 ਵਿਚ ਬਰੂਕ ਐਡੀ ਐਂਟਰਪ੍ਰੇਨਿਓਰ ਪਤੱਰਿਕਾ ਦੇ ਐਂਟਰਪ੍ਰੇਨਓਰ ਆਫ ਦੀ ਯੀਅਰ ਐਵਾਰਡ ਵਿਚ ਟਾਪ 5 ਫਾਈਨੀਲਿਸਟ ਵਿਚ ਵੀ ਸੀ।


author

Vandana

Content Editor

Related News