ਚੈਰਿਟੀ ਫੰਡਾਂ ਦੀ ਦੁਰਵਰਤੋਂ ਲਈ ਟਰੰਪ ਨੇ 20 ਲੱਖ ਡਾਲਰ ਦਾ ਕੀਤਾ ਭੁਗਤਾਨ

Wednesday, Dec 11, 2019 - 01:16 PM (IST)

ਚੈਰਿਟੀ ਫੰਡਾਂ ਦੀ ਦੁਰਵਰਤੋਂ ਲਈ ਟਰੰਪ ਨੇ 20 ਲੱਖ ਡਾਲਰ ਦਾ ਕੀਤਾ ਭੁਗਤਾਨ

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੈਕਸ ਫ੍ਰੀ ਚੈਰਿਟੀ ਫੰਡਾਂ ਦੀ ਦੁਰਵਰਤੋਂ ਕਰਨ 'ਤੇ 2 ਮਿਲੀਅਨ ਡਾਲਰ ਮਤਲਬ 20 ਲੱਖ ਡਾਲਰ ਦੇਣ ਲਈ ਕਿਹਾ ਗਿਆ ਹੈ। ਨਿਊਯਾਰਕ ਦੇ ਅਟਾਰਨੀ ਜਨਰਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਟਰੰਪ ਨੂੰ ਭੁਗਤਾਨ ਦਾ ਆਦੇਸ਼ ਪਿਛਲੇ ਮਹੀਨੇ ਨਿਊਯਾਰਕ ਸੂਬੇ ਦੇ ਜੱਜ ਦੇ ਦਿੱਤਾ ਸੀ। ਉਹਨਾਂ ਨੂੰ ਜਲਦੀ ਤੋਂ ਜਲਦੀ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਇੱਥੇ ਦੱਸ ਦਈਏ ਕਿ ਸਾਲ 2018 ਵਿਚ ਟਰੰਪ 'ਤੇ ਦੋਸ਼ ਲੱਗਿਆ ਸੀ ਕਿ ਉਹਨਾਂ ਨੇ ਡੋਨਾਲਡ ਜੇ. ਟਰੰਪ ਫਾਊਂਡੇਸ਼ਨ ਫੰਡ ਦੀ ਵਰਤੋਂ ਆਪਣੇ ਨਿੱਜੀ ਕੰਮਾਂ ਲਈ ਕੀਤੀ। ਇਹੀ ਨਹੀਂ ਉਹਨਾਂ 'ਤੇ ਦੋਸ਼ ਹੈ ਕਿ ਇਹਨਾਂ ਪੈਸਿਆਂ ਦੀ ਵਰਤੋਂ ਉਹਨਾਂ ਨੇ ਸਾਲ 2016 ਵਿਚ ਕਈ ਮੁਹਿੰਮਾਂ ਲਈ ਵੀ ਕੀਤੀ। 

ਕਿਹਾ ਜਾ ਰਿਹਾ ਹੈ ਕਿ ਟਰੰਪ ਨੇ ਇਸ ਫੰਡ ਦੀ ਵਰਤੋਂ ਲਈ ਇਕ ਵੱਖਰੀ ਚੈਰਿਟੀ ਬਣਾਈ। ਇਸ ਦੇ ਬਾਅਦ ਇਹਨਾਂ ਪੈਸਿਆਂ ਦੀ ਵਰਤੋਂ 8 ਚੈਰਿਟੀ ਵਿਚ ਕੀਤੀ ਗਈ। ਇਹਨਾਂ ਵਿਚ ਆਰਮੀ ਐਮਰਜੈਂਸੀ ਰਿਲੀਫ, ਦੀ ਚਿਲਡਰਨ ਐਡ ਸੋਸਾਇਟੀ, ਸਿਟੀਮੀਲਸ-ਆਨ -ਵ੍ਹੀਲਸ, ਗਿਵ ਆਨ ਆਵਰ, ਮਾਰਥਾ ਟੇਬਲ, ਦੀ ਯੂਨਾਈਟਿਡ ਨੀਗਰੋ ਕਾਲਜ ਫੰਡ, ਦੀ ਯੂਨਾਈਟਿਡ ਵੇਅ ਆਫ ਨੈਸ਼ਨਲ ਕੈਪੀਟਲ ਏਰੀਆ ਅਤੇ ਯੂ.ਐੱਸ. ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ ਸ਼ਾਮਲ ਹੈ। 

ਵੱਖ-ਵੱਖ ਚੈਰਿਟੀ ਦਾ ਦੋਸ਼ ਹੈ ਕਿ ਟਰੰਪ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਅਤੇ ਉਹਨਾਂ ਦੇ ਪੈਸਿਆਂ ਦੀ ਗਲਤ ਵਰਤੋਂ ਕੀਤੀ। ਇਸ ਪੂਰੇ ਮਾਮਲੇ 'ਤੇ ਟਰੰਪ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।ਫਿਲਹਾਲ ਇਹ ਫਾਊਂਡੇਸ਼ਨ ਬੰਦ ਹੋ ਗਈ ਹੈ ਪਰ ਇਸ ਦੇ ਨਤੀਜੇ ਟਰੰਪ ਲਈ ਕਾਫੀ ਬੁਰੇ ਸਾਬਤ ਹੋ ਰਹੇ ਹਨ।


author

Vandana

Content Editor

Related News