ਅਮਰੀਕਾ 'ਚ ਸੈਂਕੜੇ ਭਾਰਤੀ-ਅਮਰੀਕੀਆਂ ਨੇ ਮਨਾਇਆ ਛਠ ਤਿਉਹਾਰ

Thursday, Nov 15, 2018 - 03:02 PM (IST)

ਅਮਰੀਕਾ 'ਚ ਸੈਂਕੜੇ ਭਾਰਤੀ-ਅਮਰੀਕੀਆਂ ਨੇ ਮਨਾਇਆ ਛਠ ਤਿਉਹਾਰ

ਵਾਸ਼ਿੰਗਟਨ (ਭਾਸ਼ਾ)— ਸੈਂਕੜੇ ਭਾਰਤੀ-ਅਮਰੀਕੀਆਂ ਨੇ ਬੁੱਧਵਾਰ ਨੂੰ ਅਮਰੀਕਾ 'ਚ ਛਠ ਪੂਜਾ ਕੀਤੀ। ਇਨ੍ਹਾਂ ਵਿਚ ਖਾਸ ਕਰ ਕਰ ਕੇ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਦੀਆਂ ਜੜਾਂ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿਚ ਹਨ। ਰਾਜਧਾਨੀ ਵਾਸ਼ਿੰਗਟਨ ਡੀ.ਸੀ. ਦੇ ਮੇਰੀਲੈਂਡ ਉਪਨਗਰ ਵਿਚ ਇਤਿਹਾਸਿਕ ਪੋਟੋਮੇਕ ਨਦੀ ਕਿਨਾਰੇ ਸ਼ੱਠ ਪੂਜਾ ਕੀਤੀ ਗਈ, ਜਿੱਥੇ ਕਰੀਬ 400 ਲੋਕ ਇਕੱਠੇ ਹੋਏ। ਦੂਜੇ ਪਾਸੇ ਵੱਡੀ ਗਿਣਤੀ ਵਿਚ ਲੋਕ ਨਿਊ ਜਰਸੀ ਦੇ ਮੋਨਰੋ ਟਾਊਨਸ਼ਿਪ ਥਾਮਪਸਨ ਪਾਰਕ ਦੀ ਇਕ ਝੀਲ ਕਿਨਾਰੇ ਇਕੱਠੇ ਹੋਏ। ਦੋਹਾਂ ਸਥਾਨਾਂ 'ਤੇ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲਿਆ। 

ਇਥੇ ਦਰਸ਼ਕ ਸਮਾਰੋਹ ਸਥਲ ਦੀ ਤੁਲਨਾ ਵਿਚ ਭਾਰਤੀ ਦੀ ਛਠ ਪੂਜਾ ਦੀਆਂ ਆਪਣੀਆਂ ਯਾਦਾਂ ਨਾਲ ਕਰਦੇ ਨਜ਼ਰ ਆਏ। ਛਠ ਭਗਵਾਨ ਸੂਰਜ ਦੀ ਪੂਜਾ ਦਾ ਇਕ ਤਿਉਹਾਰ ਹੈ ਅਤੇ ਮੁੱਖ ਤੌਰ 'ਤੇ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਲੋਕ ਇਹ ਪੂਜਾ ਕਰਦੇ ਹਨ। ਅਮਰੀਕਾ ਵਿਚ ਭਾਰਤ ਦੇ ਉਪ ਰਾਜਦੂਤ ਸੰਤੋਸ਼ ਝਾ ਵੀ ਬੁੱਧਵਾਰ ਨੂੰ ਛਠ ਪੂਜਾ ਵਿਚ ਸ਼ਾਮਲ ਹੋਏ। ਕੁਝ ਸਾਲਾਂ ਵਿਚ ਇਹ ਇਕ ਭਾਈਚਾਰਕ ਤਿਉਹਾਰ ਦੇ ਰੂਪ ਵਿਚ ਉਭਰਿਆ ਹੈ। ਨਿਊਯਾਰਕ ਦੇ ਡਿਪਟੀ ਕੌਂਸਲ ਜਨਰਲ ਸ਼ਤਰੁਗਨ ਸਿਨਹਾ ਨੇ ਕਿਹਾ,''ਇਸ ਨੇ ਮੈਨੂੰ ਪਟਨਾ ਵਿਚ ਛਠ ਪੂਜਾ ਵਿਚ ਸ਼ਾਮਲ ਹੋਣ ਦੀ ਯਾਦ ਦਿਵਾ ਦਿੱਤੀ।''


author

Vandana

Content Editor

Related News