10 ਕਰੋੜ ਤੋਂ ਵੱਧ ਕੋਵਿਡ-19 ਮਾਮਲਿਆਂ ਵਾਲਾ ਪਹਿਲਾ ਦੇਸ਼ ਬਣਿਆ ਅਮਰੀਕਾ

Thursday, Dec 29, 2022 - 02:01 PM (IST)

ਲਾਸ ਏਂਜਲਸ (ਵਾਰਤਾ): ਅਮਰੀਕਾ ਕੋਵਿਡ-19 ਦੇ 10 ਕਰੋੜ ਤੋਂ ਵੱਧ ਮਾਮਲਿਆਂ ਨਾਲ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਅਤੇ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਦੀ ਚਪੇਟ ਵਿਚ ਆਉਣ ਨਾਲ ਲਗਭਗ 10 ਲੱਖ 80 ਹਜ਼ਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਯੂ.ਐੱਸ. ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਯੂ.ਐੱਸ. ਨੇ ਅਧਿਕਾਰਤ ਤੌਰ 'ਤੇ ਕੋਵਿਡ-19 ਦੇ 10 ਕਰੋੜ ਤੋਂ ਵੱਧ ਕੇਸ ਦਰਜ ਕੀਤੇ। 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਮੁੜ ਫੈਲਾ ਰਿਹਾ ਕੋਰੋਨਾ! ਇਟਲੀ ਪਹੁੰਚੀਆਂ ਫਲਾਈਟਾਂ 'ਚ 50 ਫ਼ੀਸਦੀ ਤੋਂ ਵਧੇਰੇ ਯਾਤਰੀ ਸੰਕਰਮਿਤ

ਸੀਡੀਸੀ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਵਿੱਚ 21 ਦਸੰਬਰ ਤੱਕ ਦੇਸ਼ ਵਿੱਚ ਕੋਵਿਡ-19 ਦੇ ਕੁੱਲ 100,216,983 ਮਾਮਲਿਆਂ ਦੀ ਪੁਸ਼ਟੀ ਹੋਈ। ਮਾਹਰਾਂ ਨੇ ਕਿਹਾ ਕਿ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ, ਕਿਉਂਕਿ ਘਰ ਵਿੱਚ ਟੈਸਟ ਕਰਨ ਵਾਲੇ ਲੋਕ ਆਪਣੇ ਨਤੀਜੇ ਜਨਤਕ ਸਿਹਤ ਵਿਭਾਗਾਂ ਨੂੰ ਨਹੀਂ ਭੇਜਦੇ ਅਤੇ ਬਹੁਤ ਸਾਰੇ ਲੋਕਾਂ ਦਾ ਟੈਸਟ ਵੀ ਨਹੀਂ ਹੁੰਦਾ। CDC ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਲਗਭਗ 10 ਲੱਖ 80 ਹਜ਼ਾਰ ਲੋਕ ਕੋਵਿਡ-19 ਦੀ ਚਪੇਟ ਵਿਚ ਆਉਣ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News