ਅਜੀਬ ਮੁਕਾਬਲਾ! ''ਟਾਇਲਟ ਪੇਪਰ'' ਨਾਲ ਬਣਾਈ ਗਈ ਵੈਡਿੰਗ ਡਰੈੱਸ

10/4/2019 1:01:46 PM

ਵਾਸ਼ਿੰਗਟਨ (ਬਿਊਰੋ)— ਵਰਤਮਾਨ ਸਮੇਂ ਵਿਚ ਕਈ ਤਰ੍ਹਾਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਜਿਹੜੇ ਮੁਕਾਬਲੇ ਬਾਰੇ ਦੱਸ ਰਹੇ ਹਾਂ ਉਸ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਅਸਲ ਵਿਚ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ 'ਟਾਇਲਟ ਪੇਪਰ' ਨਾਲ ਵੈਡਿੰਗ ਡਰੈੱਸ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਸ਼ੁਰੂ ਵਿਚ 1500 ਭਾਗੀਦਾਰਾਂ ਨੇ ਇਸ ਵਿਚ ਆਪਣੀਆਂ ਐਂਟਰੀਜ਼ ਭੇਜੀਆਂ। 

PunjabKesari

30 ਸਤੰਬਰ ਨੂੰ ਹੋਏ ਇਸ ਮੁਕਾਬਲੇ ਦੇ ਫਾਈਨਲ ਰਾਊਂਡ ਵਿਚ 15 ਭਾਗੀਦਾਰਾਂ ਦੀ ਚੋਣ ਹੋਈ। ਮੁਕਾਬਲੇ ਵਿਚ ਡਰੈੱਸ ਬਣਾਉਣ ਲਈ ਸਿਰਫ ਟਾਇਲਟ ਪੇਪਰ, ਟੇਪ, ਧਾਗੇ ਅਤੇ ਗਲੂ ਦੀ ਵਰਤੋਂ ਕੀਤੀ ਗਈ। ਸਾਊਥ ਕੈਰੋਲੀਨਾ ਦੀ ਮਿਤੋਜ਼ਾ ਹਾਸਕਾ ਦੀ ਪਹਿਨੀ ਡਰੈੱਸ ਨੂੰ ਸਭ ਤੋਂ ਸ਼ਾਨਦਾਰ ਐਲਾਨਿਆ ਗਿਆ। ਇਸ ਨੂੰ ਬਣਾਉਣ ਲਈ ਉਨ੍ਹਾਂ ਨੇ 48 ਰੋਲ ਟਾਇਲਟ ਪੇਪਰ ਵਰਤੇ।

PunjabKesari

ਇਸ ਡਰੈੱਸ ਨੂੰ ਬਣਾਉਣ ਵਿਚ 400 ਘੰਟੇ ਦਾ ਸਮਾਂ ਲੱਗਾ।ਮੁਕਾਬਲੇ ਵਿਚ ਜੇਤੂ ਰਹੀ ਮਿਤੋਜ਼ਾ ਹਾਸਕਾ ਨੂੰ 7 ਲੱਖ ਰੁਪਏ (10,000 ਡਾਲਰ) ਦੀ ਰਾਸ਼ੀ ਇਨਾਮ ਦੇ ਤੌਰ 'ਤੇ ਕੀਤੀ ਗਈ। ਮੁਕਾਬਲੇ ਦਾ ਪ੍ਰਸਾਰਣ ਅਮਰੀਕਾ ਦੇ ਨੈਸ਼ਨਲ ਟੀਵੀ 'ਤੇ ਕੀਤਾ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

This news is Edited By Vandana