ਕੋਵਿਡ-19 : ਚੀਨ ਨੇ ਨਿਊਯਾਰਕ ਨੂੰ ਦਾਨ ਕੀਤੇ 1 ਹਜ਼ਾਰ ਵੈਂਟੀਲੇਟਰ

04/05/2020 5:48:24 PM

ਵਾਸ਼ਿੰਗਟਨ (ਭਾਸ਼ਾ): ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਨੂੰ ਚੀਨ ਨੇ 1,000 ਵੈਂਟੀਲੇਟਰ ਦਾਨ ਕੀਤੇ ਹਨ। ਰਾਜ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਇਕ ਲੱਖ ਤੋਂ ਵਧੇਰੇ ਹੋਣ ਕਾਰਨ ਅਧਿਕਾਰੀ ਰੱਖਿਆ ਉਪਕਰਨਾਂ ਦੀ ਘੱਟ ਸਪਲਾਈ ਹੋਣ ਨਾਲ ਪਰੇਸ਼ਾਨ ਹਨ। ਗਵਰਨਰ ਐਂਡਰਿਊ ਕੁਓਮੋ ਨੇ ਸ਼ਨੀਵਾਰ ਨੂੰ ਕਿਹਾ ਕਿ ਨਿਊਯਾਰਕ ਨੇ ਫੈਡਰਲ ਸਰਕਾਰ ਤੋਂ 17 ਹਜ਼ਾਰ ਵੈਂਟੀਲੇਟਰ ਦੀ ਸਪਲਾਈ ਦੇ ਆਦੇਸ਼ ਦਿੱਤੇ ਸਨ। ਜਿੱਥੇ ਦੇਸ਼ ਦੇ ਲਈ 10 ਹਜ਼ਾਰ ਵੈਂਟੀਲੇਟਰ ਹੀ ਸਟਾਕ ਵਿਚ ਹਨ।

ਉਹਨਾਂ ਨੇ ਕਿਹਾ ਕਿ ਪੂਰੇ ਅਮਰੀਕਾ ਵਿਚ ਜੀਵਨ ਰੱਖਿਅਕ ਮੈਡੀਕਲ ਉਪਕਰਨਾਂ ਦੀ ਮੰਗ ਵੱਧ ਗਈ ਹੈ ਜਿੱਥੇ ਕੋਵਿਡ-19 ਦੇ 3 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਕੁਓਮੋ ਨੇ ਕਿਹਾ ਕਿ ਚੀਨ ਇਸ ਸਭ ਦੀ ਸਪਲਾਈ ਕਰ ਸਕਦਾ ਹੈ। ਵੈਂਟੀਲੇਟਰ, ਪੀ.ਪੀ.ਈ. ਸਭ ਕੁਝ ਉਸ ਕੋਲ ਹਨ। ਸਾਨੂੰ ਦੇਖਣਾ ਹੋਵੇਗਾ ਕਿ ਸਾਡੇ ਦੇਸ਼ ਵਿਚ ਨਿਰਮਾਣ ਸਮੱਰਥਾ ਕਿਉਂ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੈਂਟੀਲੇਟਰ ਦੀ ਮੰਗ ਪੂਰੀ ਕਰਨ ਲਈ ਨਿਊਯਾਰਕ ਚੀਨ ਵਿਚ ਖਰੀਦਦਾਰੀ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਵਿਦੇਸ਼ਾਂ 'ਚ ਫਸੇ 22,000 ਨਗਰਿਕਾਂ ਨੂੰ ਕਰੇਗਾ ਏਅਰਲਿਫਟ

ਉਹਨਾਂ ਨੇ ਕਿਹਾ ਕਿ ਚੀਨ ਦੀ ਸਰਕਾਰ ਇਕ ਹਜ਼ਾਰ ਵੈਂਟੀਲੇਟਰ ਦਾਨ ਦੇਣ ਜਾ ਰਹੀ ਹੈ ਜੋ ਜੌਨ ਐੱਫ ਕੈਨੇਡੀ ਹਵਾਈ ਅੱਡੇ 'ਤੇ ਆਉਣਗੇ। ਨਿਊਯਾਰਕ ਪ੍ਰਸ਼ਾਸਨ ਦੇ ਮੁਤਾਬਕ ਵੈਂਟੀਲੇਟਰਾਂ ਦੀ ਇਸ ਖੇਪ ਨਾਲ ਡਾਕਟਰਾਂ ਨੂੰ ਇਲਾਜ ਵਿਚ ਕਾਫੀ ਮਦਦ ਮਿਲੇਗੀ। ਅਮਰੀਕੀ ਰਾਜ ਓਰੇਗਨ ਵੀ 140 ਵੈਂਟੀਲੇਟਰ ਨਿਊਯਾਰਕ ਨੂੰ ਭੇਜ ਰਿਹਾ ਹੈ। ਗਵਰਨਰ ਕੁਓਮੋ ਓਰੇਗਨ ਦੀ ਇਸ ਪੇਸ਼ਕਸ਼ ਤੋਂ ਬਹੁਤ ਸਕਰਾਤਮਕ ਦਿਸੇ। ਉਹਨਾਂ ਨੇ ਕਿਹਾ ਕਿ ਅਸੀਂ ਮਿਲਜੁਲ ਕੇ ਕੋਰੋਨਾ ਦਾ ਮੁਕਾਬਲਾ ਕਰਨਾ ਹੈ।


Vandana

Content Editor

Related News