ਮਦਰ ਟੇਰੇਸਾ ਦੇ ਹਵਾਲੇ ਨੂੰ ਟਵਿੱਟਰ ਤੇ ਫੇਸਬੁੱਕ ਨੇ ਕੀਤਾ ਬਲਾਕ, ਸੈਨੇਟਰ ਵੱਲੋਂ ਨਿੰਦਾ

Friday, Apr 12, 2019 - 05:20 PM (IST)

ਮਦਰ ਟੇਰੇਸਾ ਦੇ ਹਵਾਲੇ ਨੂੰ ਟਵਿੱਟਰ ਤੇ ਫੇਸਬੁੱਕ ਨੇ ਕੀਤਾ ਬਲਾਕ, ਸੈਨੇਟਰ ਵੱਲੋਂ ਨਿੰਦਾ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਇਕ ਸੀਨੀਅਰ ਸੈਨੇਟਰ ਨੇ ਗਰਭਪਾਤ ਦੇ ਸਬੰਧ ਵਿਚ ਮਦਰ ਟੇਰੇਸਾ ਦੇ ਦਿੱਤੇ ਇਕ ਹਵਾਲੇ ਨੂੰ ਨਫਰਤ ਅਪਰਾਧ ਦੀ ਸ਼੍ਰੇਣੀ ਵਿਚ ਪਾ ਕੇ ਬਲਾਕ ਕਰਨ ਲਈ ਟਵਿੱਟਰ ਅਤੇ ਫੇਸਬੁੱਕ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹ੍ਹਾਂ ਦੋ ਸੋਸ਼ਲ ਮੀਡੀਆ ਮਾਹਰਾਂ ਵੱਲੋਂ ਸੈਂਸਰਸ਼ਿਪ ਦਾ ਤਰੀਕਾ ਅਸਲ ਵਿਚ ਖਤਰਨਾਕ ਹੈ। ਮਿਸ਼ਨਰੀਜ਼ ਆਫ ਚੈਰਿਟੀ ਦੀ ਬਾਨੀ ਮਦਰ ਟੇਰੇਸਾ ਨੂੰ ਸਾਲ 2016 ਵਿਚ ਵੈਟੀਕਨ ਵਿਚ ਪੋਪ ਫ੍ਰਾਂਸਿਸ ਵੱਲੋਂ ਇਕ ਸੰਤ ਐਲਾਨਿਆ ਗਿਆ ਸੀ। ਟੇਰੇਸਾ ਨੂੰ ਭਾਰਤ ਵਿਚ ਗਰੀਬਾਂ ਲਈ ਕੀਤੇ ਗਈ ਉਨ੍ਹਾਂ ਦੇ ਕੰਮਾਂ ਲਈ ਵੀ ਸਨਮਾਨਿਤ ਕੀਤਾ ਗਿਆ। 

PunjabKesari

ਟੈਕਸਾਸ ਦੇ ਸੈਨੇਟਰ ਟੈਡ ਕਰੂਜ਼ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਟਵਿੱਟਰ ਅਤੇ ਫੇਸਬੁੱਕ ਦੇ ਸੀਨੀਅਰ ਅਧਿਕਾਰੀ ਗਰਭਪਾਤ 'ਤੇ ਮਦਰ ਟੇਰੇਸਾ ਦੇ ਹਵਾਲੇ ਨੂੰ ਨਫਰਤ ਅਪਰਾਧ ਦੀ ਸ਼੍ਰੇਣੀ ਵਿਚ ਪਾ ਕੇ ਬਲਾਕ ਕੀਤੇ ਜਾਣ ਦੇ ਸਵਾਲ ਤੇ ਕੋਈ ਜਵਾਬ ਨਹੀਂ ਦੇ ਸਕੇ। ਕਰੂਜ਼ ਨੇ ਬੁੱਧਵਾਰ ਨੂੰ ਕਾਂਗਰਸ ਦੀ ਸੁਣਵਾਈ ਦੌਰਾਨ ਪੁੱਛਿਆ,''ਇੱਥੇ ਇਕ ਟਵੀਟ ਕੀਤਾ ਗਿਆ ਜਿਸ ਵਿਚ ਕਿਹਾ ਗਿਆ ਹੈ ਕਿ ਗਰਭਪਾਤ ਮਹਿਲਾ ਵਿਰੋਧੀ ਕਦਮ ਹੈ ਅਤੇ ਇਹ ਮਦਰ ਟੇਰੇਸਾ ਦਾ ਇਕ ਹਵਾਲਾ ਹੈ। ਇਹ ਟਵੀਟ ਬਲਾਕ ਕੀਤਾ ਗਿਆ ਸੀ। ਇਹ ਵਿਚਾਰ ਕਰਨ ਦੀ ਗੱਲ ਹੈ ਕਿ ਮਦਰ ਟੇਰੇਸਾ ਦੇ ਹਵਾਲੇ ਨੂੰ ਹੁਣ ਘਿਰਣਾਜਨਕ ਸਮਝਿਆ ਜਾਵੇ। ਕੀ ਤੁਹਾਡੇ ਵਿਚੋਂ ਕੋਈ ਵੀ ਇਸ ਪ੍ਰਸਤਾਵ ਨਾਲ ਸਹਿਮਤ ਹੋਵੇਗਾ ਕਿ ਮਦਰ ਟੇਰੇਸਾ ਗਲਤ ਭਾਸ਼ਾ ਜਾਰੀ ਕਰ ਰਹੀ ਹੈ? ਕੀ ਇਹ ਗਲਤ ਭਾਸ਼ਾ ਹੈ?'' 

PunjabKesari

ਕਰੂਜ਼ ਨੇ ਦੋਸ਼ ਲਗਾਇਆ ਕਿ ਗੂਗਲ ਨੇ ਉਨ੍ਹਾਂ ਦੇ ਵਿਗਿਆਪਨ ਚਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਟਵਿੱਟਰ ਨੇ ਉਨ੍ਹਾਂ ਦੇ ਵੈਬ ਪੇਜ ਨੂੰ ਡਾਊਨ ਕਰ ਦਿੱਤਾ। ਸਵਾਲ ਦਾ ਸਿੱਧਾ ਜਵਾਬ ਨਾ ਦਿੰਦੇ ਹੋਏ ਫੇਸਬੁੱਕ ਦੇ ਪਬਲਿਕ ਪਾਲਿਸੀ ਨਿਦੇਸ਼ਕ ਨੀਲ ਪੌਟਸ ਨੇ ਕਿਹਾ ਕਿ ਇਸ ਵਿਚ ਬਹੁਤ ਕੁਝ ਇਰਾਦਿਆਂ ਅਤੇ ਬਿਆਨਾਂ, ਅਕਸਾਂ ਜਾਂ ਸਾਂਝੇ ਕੀਤੇ ਗਏ ਵੀਡੀਓਜ਼ ਦੇ ਬਾਰੇ ਵਿਚ ਨਿਰਭਰ ਕਰਦਾ ਹੈ। ਟਵਿੱਟਰ ਦੇ ਪਬਲਿਕ ਪਾਲਿਸੀ ਨਿਦੇਸ਼ਕ ਕੈਰੋਲਸ ਮੋਂਜੇ ਨੇ ਕਿਹਾ ਕਿ ਹਰੇਕ ਟਵੀਟ ਦੇ ਪਿੱਛੇ ਹਵਾਲਾ ਹੁੰਦਾ ਹੈ।


author

Vandana

Content Editor

Related News