ਪੈਕੇਟ ਬੰਬ ਭੇਜਣ ਵਾਲੇ ਸ਼ੱਕੀ ''ਤੇ ਫੈਡਰਲ ਅਪਰਾਧ ਦੇ 5 ਦੋਸ਼ ਲਗਾਏ ਗਏ

Saturday, Oct 27, 2018 - 12:11 PM (IST)

ਪੈਕੇਟ ਬੰਬ ਭੇਜਣ ਵਾਲੇ ਸ਼ੱਕੀ ''ਤੇ ਫੈਡਰਲ ਅਪਰਾਧ ਦੇ 5 ਦੋਸ਼ ਲਗਾਏ ਗਏ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਵਰਤਮਾਨ ਅਤੇ ਸਾਬਕਾ ਅਧਿਕਾਰੀਆਂ ਨੂੰ ਵਿਸਫੋਟਕ ਵਾਲੇ ਪੈਕੇਜ ਭੇਜੇ ਜਾਣ ਦੇ ਸਿਲਸਿਲੇ ਵਿਚ ਅਮਰੀਕੀ ਅਧਿਕਾਰੀਆਂ ਨੇ ਫਲੋਰੀਡਾ ਦੇ ਇਕ ਸ਼ਖਸ 'ਤੇ ਫੈਡਰਲ ਅਪਰਾਧਾਂ ਦੇ 5 ਦੋਸ਼ ਲਗਾਏ ਹਨ। ਸੀਜ਼ਰ ਸਓਕ (56) ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ, ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਸਮੇਤ ਘੱਟੋ-ਘੱਟ 10 ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਨੂੰ ਵਿਸਫੋਟਕ ਵਾਲੇ ਪੈਕੇਜ ਭੇਜਣ ਦੇ ਦੋਸ਼ ਵਿਚ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 

ਅਮਰੀਕੀ ਅਟਾਰਨੀ ਜਨਰਲ ਜੇਫ ਸੇਸ਼ਨਜ਼ ਨੇ ਟੀ.ਵੀ. 'ਤੇ ਪ੍ਰਸਾਰਿਤ ਇਕ ਸਮਾਚਾਰ ਸੰਮੇਲਨ ਵਿਚ ਕਿਹਾ,''ਸਓਕ 'ਤੇ ਅੱਜ 5 ਫੈਡਰਲ ਅਪਰਾਧਾਂ ਦੇ ਦੋਸ਼ ਲਗਾਏ ਗਏ। ਇਨ੍ਹਾਂ ਵਿਚ ਵਿਸਫੋਟਕਾਂ ਨੂੰ ਇਕ ਰਾਜ ਤੋਂ ਦੂਜੇ ਰਾਜ ਵਿਚ ਭੇਜਣ, ਵਿਸਫੋਟਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮੇਲ ਕਰਨ, ਸਾਬਕਾ ਰਾਸ਼ਟਰਪਤੀਆਂ ਅਤੇ ਹੋਰ ਵਿਅਕਤੀਆਂ ਨੂੰ ਡਰਾਉਣ-ਧਮਕਾਉਣ, ਧਮਕੀ ਭਰੀ ਇੰਟਰਸਟੇਟ ਗੱਲਬਾਤ ਅਤੇ ਵਰਤਮਾਨ ਅਤੇ ਸਾਬਕਾ ਫੈਡਰਲ ਅਧਿਕਾਰੀਆਂ 'ਤੇ ਹਮਲਾ ਕਰਨ ਜਿਹੇ ਦੋਸ਼ ਸ਼ਾਮਲ ਹਨ।'' ਸਓਕ ਦਾ ਅਪਰਾਧਿਕ ਇਤਿਹਾਸ ਰਿਹਾ ਹੈ ਅਤੇ ਇਨ੍ਹਾਂ ਦੋਸ਼ਾਂ ਲਈ ਉਸ ਨੂੰ 58 ਸਾਲ ਦੀ ਸਜ਼ਾ ਹੋ ਸਕਦੀ ਹੈ।


Related News