ਅਮਰੀਕਾ ਦੇ ਪਹਿਲੇ ਕਾਲੇ ਪੁਲਾੜ ਯਾਤਰੀ ਨੇ 60 ਸਾਲਾਂ ਬਾਅਦ ਕੀਤੀ ਪੁਲਾੜ ਯਾਤਰਾ
Monday, May 20, 2024 - 01:01 PM (IST)
ਵੈਨ ਹੌਰਨ (ਭਾਸ਼ਾ) - ਅਮਰੀਕਾ ਦੇ ਪਹਿਲੇ ਕਾਲੇ ਪੁਲਾੜ ਯਾਤਰੀ ਦਾ ਪੁਲਾੜ ਵਿਚ ਜਾਣ ਦਾ ਸੁਪਨਾ 60 ਸਾਲਾਂ ਬਾਅਦ ਐਤਵਾਰ ਨੂੰ ਸਾਕਾਰ ਹੋ ਗਿਆ। ਉਹ ਜੈਫ ਬੇਜੋਸ ਦੀ ਕੰਪਨੀ ਦੇ ਰਾਕੇਟ ’ਚ ਉੱਡਦੇ ਹੋਏ ਪੁਲਾੜ ’ਚ ਪਹੁੰਚੇ।
ਇਹ ਵੀ ਪੜ੍ਹੋ : ਗੱਡੀ ਚਲਾਉਣਾ ਸਿੱਖ ਰਿਹਾ ਸੀ ਨਾਬਾਲਗ ਬੱਚਾ, ਵਾਹਨ ਦੀ ਟੱਕਰ ਕਾਰਨ ਮੰਦਿਰ ਜਾ ਰਹੇ 4 ਸਾਲਾ ਬੱਚੇ ਦੀ ਹੋਈ ਮੌਤ(Video)
ਐਡ ਡਵਾਈਟ ਏਅਰ ਫੋਰਸ ’ਚ ਪਾਇਲਟ ਸਨ। ਜਦੋਂ ਰਾਸ਼ਟਰਪਤੀ ਜੌਹਨ ਐੱਫ. ਕੈਨੇਡੀ ਨੇ ਉਨ੍ਹਾਂ ਨੂੰ ਨਾਸਾ ਦੇ ਉਦਘਾਟਨੀ ਪੁਲਾੜ ਯਾਤਰੀ ਕੋਰ ਲਈ ਉਮੀਦਵਾਰ ਵਜੋਂ ਚੁਣਿਆ ਸੀ ਪਰ 1963 ’ਚ ਪੁਲਾੜ ’ਚ ਜਾਣ ਦੀ ਉਨ੍ਹਾਂ ਦੀ ਵਾਰੀ ਨਹੀਂ ਆਈ। ਵੈਸਟ ਟੈਕਸਾਸ ਤੋਂ ਇਕ ਸੰਖੇਪ ਉਡਾਣ ਤੋਂ ਬਾਅਦ ਡਵਾਈਟ ਪੁਲਾੜ ਵਿਚ ਸਭ ਤੋਂ ਬਜ਼ੁਰਗ ਵਿਅਕਤੀ ਦਾ ਨਵਾਂ ਰਿਕਾਰਡ ਬਣਾਉਣ ਵਿਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ : ਚੋਣਾਂ ਦੌਰਾਨ 8,890 ਕਰੋੜ ਰੁਪਏ ਦੀ ਨਕਦੀ, ਡਰੱਗ ਅਤੇ ਹੋਰ ਸਮੱਗਰੀ ਜ਼ਬਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8