ਨਾਸਾ ਦਾ ਦਾਅਵਾ, 10 ਫਰਵਰੀ ਨੂੰ ਹੀ ਨਹੀਂ ਸਗੋਂ ਰੋਜ਼ ਖੜ੍ਹਾ ਹੋ ਸਕਦੈ ਝਾੜੂ (ਵੀਡੀਓ)

02/13/2020 4:53:51 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਪ੍ਰਮੁੱਖ ਪੁਲਾੜ ਏਜੰਸੀ ਨਾਸਾ ਨੇ ਟਵਿੱਟਰ 'ਤੇ ਸ਼ੇਅਰ ਕੀਤੇ ਇਕ ਵੀਡੀਓ ਸੰਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਹੈ। ਇਨੀਂ ਦਿਨੀਂ ਟਵਿੱਟਰ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਨਾਸਾ ਨੇ ਕਿਹਾ ਹੈਕਿ 10 ਫਰਵਰੀ ਸਾਲ ਦਾ ਉਹ ਇਕਲੌਤਾ ਦਿਨ ਹੈ ਜਦੋਂ ਗੁਰਤਾ ਬਲ ਖਿੱਚ ਦੇ ਕਾਰਨ ਝਾੜੂ ਸਿੱਧਾ ਖੜ੍ਹਾ ਹੋ ਸਕਦ ਹੈ। ਇਸ ਦੇ ਨਾਲ ਹੀ ਇਸ ਵਿਚ ਇਕ ਵੀਡੀਓ ਵੀ ਲਗਾਇਆ ਗਿਆ ਸੀ, ਜਿਸ ਵਿਚ ਝਾੜੂ ਨੂੰ ਸਿੱਧਾ ਖੜ੍ਹਾ ਕਰਦਿਆਂ ਦਿਖਾਇਆ ਗਿਆ ਸੀ। ਇਸ ਵੀਡੀਓ ਨੂੰ 80 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ। ਇਸ ਦੇ ਨਾਲ ਹੀ #BroomstickChallenge ਸੋਸ਼ਲ ਮੀਡੀਆ ਵਿਚ ਵਾਇਰਲ ਹੋ ਗਿਆ। ਇਸ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਨਾਸਾ ਨੇ ਇਕ ਬਿਆਨ ਜਾਰੀ ਕੀਤਾ।

 

ਨਾਸਾ ਨੇ ਕਿਹਾ ਕਿ ਝਾੜੂ ਸਾਲ ਦੇ ਕਿਸੇ ਵੀ ਦਿਨ ਸਿੱਧਾ ਖੜ੍ਹਾ ਹੋ ਸਕਦਾ ਹੈ ਨਾ ਕਿ ਸਿਰਫ 10 ਫਰਵਰੀ ਨੂੰ। ਇਸ ਸਪੱਸ਼ਟੀਕਰਨ ਦੀ ਲੋੜ ਇਸ ਲਈ ਪਈ ਕਿਉਂਕਿ ਨਾਸਾ ਦਾ ਨਾਮ ਲੈ ਕੇ ਕੀਤੇ ਗਏ ਟਵੀਟ ਕਾਰਨ ਕਈ ਲੋਕ ਸਵਾਲ ਪੁੱਛ ਰਹੇ ਸਨ ਕੀ ਅਸਲ ਵਿਚ 10 ਫਰਵਰੀ ਨੂੰ ਅਜਿਹਾ ਹੁੰਦਾ ਹੈ। ਭਾਵੇਂਕਿ ਇਹ ਦਾਅਵਾ ਪੂਰੀ ਤਰ੍ਹਾਂ ਨਾਲ ਗਲਤ ਸੀ। ਸੱਚਾਈ ਇਹ ਹੈ ਕਿ ਤੁਸੀਂ ਸਾਲ ਦੇ ਕਿਸੇ ਵੀ ਦਿਨ ਝਾੜੂ ਨੂੰ ਸਿੱਧਾ ਖੜ੍ਹਾ ਕਰ ਸਕਦੇ ਹੋ ਅਤੇ 10 ਫਰਵਰੀ ਦੇ ਗੁਰਤਾ ਬਲ ਦੇ ਬਾਰੇ ਵਿਚ ਕੁਝ ਵੀ ਅਨੋਖਾ ਨਹੀਂ ਹੈ।

 

ਅਮਰੀਕਾ ਦੀ ਪ੍ਰਮੁੱਖ ਪੁਲਾੜ ਏਜੰਸੀ ਨਾਸਾ ਨੇ ਇਕ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਇਹ ਬੁਨਿਆਦੀ ਭੌਤਿਕੀ ਦਾ ਸਿਧਾਂਤ ਸਿਰਫ 10 ਫਰਵਰੀ ਨੂੰ ਹੀ ਨਹੀਂ ਸਗੋਂ ਸਾਲ ਦੇ ਹਰੇਕ ਦਿਨ ਕੰਮ ਕਰਦਾ ਹੈ। 11 ਫਰਵਰੀ ਨੂੰ ਨਾਸਾ ਨੇ ਪੁਲਾੜ ਯਾਤਰੀ ਐਲਵਿਨ ਡੂ ਅਤੇ ਵਿਗਿਆਨੀ ਸਾਰਾ ਨੋਬਲ ਨੇ #BroomstickChallenge ਦੇ ਰੂਪ ਨਾਲ ਇਕ ਵੀਡੀਓ ਸ਼ੇਅਰ ਕੀਤਾ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਉਹ ਝਾੜੂ ਨੂੰ ਸੰਤੁਲਿਤ ਕਰਦੇ ਹਨ ਅਤੇ ਪੁਲਾੜ ਯਾਤਰੀ ਡੂ ਕਹਿੰਦੇ ਹਨ ਕਿ ਇਹ ਸਿਰਫ ਭੌਤਿਕੀ ਹੈ। ਅਸਲ ਵਿਚ ਝਾੜੂ ਬਿਨਾਂ ਕਿਸੇ ਸਹਾਰੇ ਦੇ ਖੜ੍ਹਾ ਹੋ ਸਕਦਾ ਹੈ ਕਿਉਂਕਿ ਇਸ ਦਾ ਗੁਰਤਾ ਬਲ ਦਾ ਕੇਂਦਰ ਹੇਠਾਂ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਝਾੜੂ ਦਾ ਹੇਠਲਾ ਹਿੱਸਾ ਟ੍ਰਾਇਪਾਡ ਦੀ ਤਰ੍ਹਾਂ ਰੱਖਿਆ ਜਾਂਦਾ ਹੈ ਤਾਂ ਝਾੜੂ ਨੂੰ ਸਾਲ ਦੇ ਕਿਸੇ ਵੀ ਦਿਨ ਸਿੱਧੇ ਖੜ੍ਹਾ ਕੀਤਾ ਜਾ ਸਕਦਾ ਹੈ।


Vandana

Content Editor

Related News