ਨੋਬਲ ਜੇਤੂ ਭੌਤਿਕ ਵਿਗਿਆਨੀ ਮੁਰੇ ਗੇਲ-ਮੈਨ ਦਾ ਦਿਹਾਂਤ
Monday, May 27, 2019 - 10:10 AM (IST)

ਵਾਸ਼ਿੰਗਟਨ (ਭਾਸ਼ਾ)— ਸਬ ਐਟੌਮਿਕ (ਐਟਮ ਤੋਂ ਵੀ ਛੋਟੇ) ਕਣਾਂ ਦੀ ਖੋਜ ਕਰਨ ਵਾਲੇ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਮੁਰੇ ਗੇਲ-ਮੈਨ ਦਾ ਦਿਹਾਂਤ ਹੋ ਗਿਆ। 89 ਸਾਲਾ ਗੇਲ-ਮੈਨ ਨੇ ਨਿਊ ਮੈਕਸੀਕੋ ਦੇ ਸਾਂਤਾ ਦੇ ਸਥਿਤ ਆਪਣੇ ਆਵਾਸ 'ਤੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ। ਸਾਂਤਾ ਦੇ ਇੰਸਟੀਚਿਊਟ ਅਤੇ ਕੈਲੀਫੋਰਨੀਆ ਇੰਸਟੀਚਿਊਟ ਆਫ ਤਕਨਾਲੋਜੀ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਮੌਤ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ। ਗੇਲ-ਮੈਨ ਨੇ ਸਬ ਐਟੌਮਿਕ ਕਣਾਂ ਨੂੰ ਅੱਠ ਦੇ ਸਮੂਹ ਵਿਚ ਵੰਡ ਕੇ ਭੌਤਿਕੀ ਦੀ ਦਿਸ਼ਾ ਹੀ ਬਦਲ ਦਿੱਤੀ ਸੀ।