ਅਮਰੀਕਾ : ਧਾਰਾ 370 ਦੇ ਸਮਰਥਨ ''ਚ ਕਸ਼ਮੀਰੀ ਪੰਡਿਤਾਂ ਨੇ ਕੱਢੀ ਰੈਲੀ

Sunday, Aug 25, 2019 - 12:35 PM (IST)

ਅਮਰੀਕਾ : ਧਾਰਾ 370 ਦੇ ਸਮਰਥਨ ''ਚ ਕਸ਼ਮੀਰੀ ਪੰਡਿਤਾਂ ਨੇ ਕੱਢੀ ਰੈਲੀ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਪੰਡਿਤਾਂ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਉਣ ਦੇ ਭਾਰਤ ਸਰਕਾਰ ਦਾ ਫੈਸਲੇ ਦਾ ਸਵਾਗਤ ਕੀਤਾ। ਇਸ ਸਬੰਧੀ ਕਸ਼ਮੀਰੀ ਪੰਡਿਤਾਂ ਨੇ ਰੈਲੀ ਵੀ ਕੱਢੀ। ਭਾਰਤ ਸਰਕਾਰ ਨੇ 5 ਅਗਸਤ ਨੂੰ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਉਂਦੇ ਹੋਏ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਫੈਸਲਾ ਲਿਆ ਸੀ। ਕਸ਼ਮੀਰੀ ਪੰਿਡਤਾਂ ਨੇ ਪਿਛਲੇ ਹਫਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਹੋਰ ਲੋਕਾਂ ਨਾਲ ਫੈਸਲੇ ਦੇ ਸਮਰਥਨ ਵਿਚ ਅਟਲਾਂਟਾ ਵਿਚ 'ਸੀ.ਐੱਨ.ਐੱਨ.' ਹੈੱਡਕੁਆਰਟਰ ਸਾਹਮਣੇ ਰੈਲੀ ਕੱਢੀ। 

ਕਸ਼ਮੀਰੀ ਮੂਲ ਦੇ ਅਟਲਾਂਟਾ ਵਸਨੀਕ ਅਤੇ 'ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਅਮੇਰਿਕਨ ਐਸੋਸੀਏਸ਼ਨ' (NFIA) ਦੇ ਸਾਬਕਾ ਪ੍ਰਧਾਨ ਸੁਭਾਸ਼ ਰਾਜਦਾਨ ਨੇ ਕਿਹਾ,''ਰੈਲੀ ਨੇ ਇਸ ਤੱਥ 'ਤੇ ਪ੍ਰਕਾਸ਼ ਪਾਇਆ ਕਿ ਜੰਮੂ-ਕਸ਼ਮੀਰ ਨਾਲ ਸਬੰਧਤ ਇਨ੍ਹਾਂ ਅਸਥਾਈ ਧਾਰਾਵਾਂ ਵਿਚ ਇਨ੍ਹਾਂ ਸੋਧਾਂ ਦੀ ਲੋੜ ਸੀ ਕਿਉਂਕਿ ਇਹ ਲੱਗਭਗ ਸਾਰੀਆਂ ਕਸ਼ਮੀਰੀ ਘੱਟ ਗਿਣਤੀਆਂ (ਜਿਵੇਂ ਸ਼ੀਆ, ਦਲਿਤ, ਗੁੱਜਰ, ਕਸ਼ਮੀਰੀ ਪੰਿਡਤ, ਕਸ਼ਮੀਰੀ ਸਿੱਖਾਂ) ਵਿਰੁੱਧ ਬਹੁਤ ਪੱਖਪਾਤੀ ਸਨ।'' ਰੈਲੀ ਵਿਚ ਕਸ਼ਮੀਰੀ ਪੰਡਿਤਾਂ ਨੇ ਆਪਣੇ ਵਿਸਥਾਪਨ ਅਤੇ ਆਪਣੀ ਮਾਤਭੂਮੀ ਵਾਪਸ ਜਾਣ ਦੀ ਤੜਫ ਦੇ ਬਾਰੇ ਵਿਚ ਦੱਸਿਆ ਜੋ ਉਨ੍ਹਾਂ ਨੇ 1990 ਵਿਚ ਅੱਤਵਾਦ ਕਾਰਨ ਛੱਡੀ ਸੀ। 

ਰਾਜਦਾਨ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਕਦਮ ਨਾਲ ਭਾਰਤ ਦੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਨੂੰ ਕਾਨੂੰਨ ਸਾਹਮਣੇ ਬਰਾਬਰੀ ਦਾ ਮੌਕਾ ਮਿਲੇਗਾ। ਇਸ ਵਿਚ 'ਲੈਂਸਟੇ' ਪਤੱਰਿਕਾ ਦੇ ਪ੍ਰਧਾਨ ਸੰਪਾਦਕ ਡਾਕਟਰ ਰਿਚਰਡ ਹੋਰਟਨ ਨੂੰ ਲਿਖੀ ਇਕ ਚਿਠੀ ਵਿਚ ਕਸਮੀਰੀ ਮੂਲ ਦੇ ਪ੍ਰਵਾਸੀ ਡਾਕਟਰਾਂ ਨੇ ਕਿਹਾ ਕਿ 17 ਅਗਸਤ ਨੂੰ ਪ੍ਰਕਾਸ਼ਿਤ ਉਨ੍ਹਾਂ ਦੀ ਹਾਲ ਹੀ ਰਾਏ ਵਿਚ ਕਈ ਸਬੰਧਤ ਤੱਥਾਂ ਨੂੰ ਅਣਡਿੱਠਾ ਕੀਤਾ ਗਿਆ ਹੈ।


author

Vandana

Content Editor

Related News