ਅਮਰੀਕਾ: ਅਲਾਸਕਾ ਦੇ ਸਮੁੰਦਰ ''ਚ ਪਲਟੀ ਮਛੇਰਿਆਂ ਦੀ ਕਿਸ਼ਤੀ, 5 ਲੋਕ ਲਾਪਤਾ
Monday, Dec 02, 2024 - 06:48 PM (IST)
ਵਾਸ਼ਿੰਗਟਨ (ਏਜੰਸੀ)- ਅਲਾਸਕਾ ਦੀ ਰਾਜਧਾਨੀ ਜੂਨੋ ਨੇੜੇ ਖਰਾਬ ਮੌਸਮ ਕਾਰਨ ਸਮੁੰਦਰ ਵਿੱਚ ਮੱਛੀ ਫੜਨ ਵਾਲੀ ਕਿਸ਼ਤੀ ਦੇ ਪਲਟ ਜਾਣ ਕਾਰਨ 5 ਲੋਕ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਅਮਰੀਕੀ ਕੋਸਟ ਗਾਰਡ ਨੇ ਇਹ ਜਾਣਕਾਰੀ ਦਿੱਤੀ। ਤੱਟ ਰੱਖਿਅਕਾਂ ਵੱਲੋਂ ਜਾਰੀ ਬਿਆਨ ਅਨੁਸਾਰ ਤਕਰੀਬਨ 50 ਫੁੱਟ ਲੰਬੀ ਕਿਸ਼ਤੀ 'ਵਿੰਡ ਵਾਕਰ' ਦੇ ਚਾਲਕ ਦਲ ਨੇ ਰਾਤ 12.10 ਵਜੇ ਸੁਨੇਹਾ ਭੇਜਿਆ ਕਿ ਉਨ੍ਹਾਂ ਦੀ ਕਿਸ਼ਤੀ ਡੁੱਬਣ ਵਾਲੀ ਹੈ, ਪਰ ਇਸ ਤੋਂ ਇਲਾਵਾ ਉਹ ਹੋਰ ਕੋਈ ਜਾਣਕਾਰੀ ਨਹੀਂ ਦੇ ਸਕੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਫੁੱਟਬਾਲ ਮੈਚ ਦੌਰਾਨ ਮਚੀ ਭਾਜੜ, ਕਈ ਲੋਕਾਂ ਦੀ ਮੌਤ
ਇਹ ਪਤਾ ਲੱਗਾ ਹੈ ਕਿ 'ਵਿੰਡ ਵਾਕਰ' ਜੂਨੋ ਦੇ ਦੱਖਣ-ਪੱਛਮ ਵਿਚ ਪੁਆਇੰਟ ਕੁਵਰਡਨ ਨੇੜੇ ਪਾਣੀ ਵਿਚ ਡੁੱਬ ਗਈ। ਬਿਆਨ ਅਨੁਸਾਰ, 'ਏ.ਐੱਮ.ਐੱਚ.ਐੱਸ. ਹਬਾਰਡ' ਕਿਸ਼ਤੀ ਦੇ ਚਾਲਕ ਦਲ ਨੇ ਇਹ ਸੰਦੇਸ਼ ਸੁਣਿਆ ਅਤੇ ਘਟਨਾ ਸਥਾਨ 'ਤੇ ਸਭ ਤੋਂ ਪਹਿਲਾਂ ਪਹੁੰਚੇ। ਤੱਟ ਰੱਖਿਅਕਾਂ ਨੇ ਬਚਾਅ ਕਾਰਜਾਂ ਲਈ 'ਐੱਮ.ਐੱਚ.-60 ਜੈਹਾਕ' ਹੈਲੀਕਾਪਟਰ ਅਤੇ ਇੱਕ ਕਿਸ਼ਤੀ ਨੂੰ ਮੌਕੇ 'ਤੇ ਭੇਜਿਆ। ਤਲਾਸ਼ੀ ਮੁਹਿੰਮ ਜਾਰੀ ਹੈ। ਕੋਸਟ ਗਾਰਡ ਨੇ ਦੱਸਿਆ ਕਿ ਕੁਝ ਲੋਕਾਂ ਮੁਤਾਬਕ 'ਵਿੰਡ ਵਾਕਰ' 'ਤੇ 5 ਲੋਕ ਸਵਾਰ ਸਨ, ਪਰ ਅਧਿਕਾਰੀਆਂ ਨੇ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਸਿਰਫ਼ ਤੌਲੀਆ ਲਪੇਟ ਕੇ ਮੈਟਰੋ 'ਚ ਚੜ੍ਹੀਆਂ 4 ਕੁੜੀਆਂ, ਵੇਖਦੇ ਰਹਿ ਗਏ ਲੋਕ (ਵੀਡੀਓ ਵਾਇਰਲ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8