ਅਮਰੀਕਾ : 15 ਅਮਰੀਕੀ ਕਾਂਗਰਸੀ ਆਗੂਆਂ ਨੇ 50 ਸਿੱਖਾਂ ਨੂੰ ਕੀਤਾ ਸਨਮਾਨਿਤ (ਤਸਵੀਰਾਂ)

Thursday, Jan 30, 2020 - 11:28 AM (IST)

ਅਮਰੀਕਾ : 15 ਅਮਰੀਕੀ ਕਾਂਗਰਸੀ ਆਗੂਆਂ ਨੇ 50 ਸਿੱਖਾਂ ਨੂੰ ਕੀਤਾ ਸਨਮਾਨਿਤ (ਤਸਵੀਰਾਂ)

ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਰਾਜਨੀਤਿਕ ਕੇਂਦਰ ਕੈਪੀਟਲ ਹਿੱਲ, ਵਾਸ਼ਿੰਗਟਨ ਵਿਖੇ ਅਮਰੀਕਾ ਵਿਚ ਚੁਣੇ ਗਏ 15 ਅਧਿਕਾਰੀਆਂ ਨੇ 50 ਦੇ ਕਰੀਬ ਅਮਰੀਕੀ-ਭਾਰਤੀ ਸਿੱਖਾਂ ਨੂੰ ਸਨਮਾਨਿਤ ਕੀਤਾ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ “ਸਿੱਖ ਸੰਯੁਕਤ ਰਾਜ ਦਾ ਮਿਸਾਲੀ ਭਾਈਚਾਰਾ ਹਨ। ਜਿਸ ਵਿੱਚ ਪੂਰੇ ਅਮਰੀਕਾ ਤੋਂ 250 ਸਿੱਖਾਂ ਦੇ ਇਕੱਠ ਨੂੰ ਦੋਵਾਂ ਧਿਰਾਂ ਦੇ 15 ਕਾਂਗਰਸੀ ਨੇਤਾਵਾਂ ਨੇ ਇਹਨਾਂ ਦੀ ਕਾਰਜਗੁਜਾਰੀ ਦੀ ਸ਼ਲਾਘਾ ਕੀਤੀ। 

PunjabKesari

ਇਸ ਮੌਕੇ ਸਿੱਖ ਕੌਂਸਲ ਰਿਲੀਜ਼ਨਨ ਐਂਡ ਐਜੂਕੇਸ਼ਨ ਵੱਲੋਂ ਇਹ ਸਮਾਗਮ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਸਮੇਂ ਅਮਰੀਕਾ ਦੇ 50 ਪ੍ਰਮੁੱਖ ਸਿੱਖਾਂ ਨੂੰ ਸਨਮਾਨਿਤ ਕਰਕੇ ਮਨਾਇਆ ਗਿਆ।ਇਸ ਮੌਕੇ 50 ਸਿੱਖਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਵਾਲੀ ਇਕ ਪੁਸਤਕ ਵੀ ਰਿਲੀਜ਼ ਕੀਤੀ ਗਈ । ਇਸ ਪੁਸਤਕ ਦੇ ਲੇਖਕ ਡਾ: ਪ੍ਰਭਲੀਨ ਸਿੰਘ ਹਨ ਜਿਹਨਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆ ਕੇ ਅਮਰੀਕਾ ਦੀਆਂ 50 ਉੱਘੀਆ ਸ਼ਖ਼ਸੀਅਤਾਂ ਨੂੰ ਕਿਤਾਬ ਭੇਂਟ ਕੀਤੀ।

PunjabKesari

ਇਸ ਮੌਕੇ ਡਾ: ਰਾਜਵੰਤ ਸਿੰਘ, ਨੈਸ਼ਨਲ ਸਿੱਖ ਮੁਹਿੰਮ ਦੇ ਬਾਨੀ ਅਤੇ ਸੀਨੀਅਰ ਸਲਾਹਕਾਰ ਈਕੋਸਿੱਖ ਦੇ ਪ੍ਰਧਾਨ ਨੇ ਹਰ ਇੱਕ ਕਾਂਗਰਸੀ ਨੇਤਾ ਨੂੰ ਭਾਸ਼ਣ ਦੇਣ ਲਈ ਸੱਦਾ ਦਿੱਤਾ। ਜਿਹਨਾਂ ਨੇ ਸਿੱਖਾਂ ਦੇ ਸ਼ਲਾਘਾਯੋਗ ਕੰਮਾਂ ਦੀਆਂ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਵੀ ਸਿੱਖ ਹੋ ਸਕਦਾ ਹੈ ਅਤੇ ਸਿੱਖਾਂ ਦੀਆਂ ਕਾਰਗੁਜ਼ਾਰੀਆਂ ਤੇ ਪ੍ਰਾਪਤੀਆਂ ਤੋਂ ਹਰ ਕੋਈ ਜਾਣੂ ਹੈ। ਜਿਹਨਾਂ ਦੀ ਧਾਕ ਪੂਰੇ ਸੰਸਾਰ ਵਿੱਚ ਹੈ। 

PunjabKesari

ਇਹਨਾ ਗੱਲਾਂ ਦਾ ਪ੍ਰਗਟਾਵਾ ਆਪਣੇ ਸੰਬੋਧਨ ਵਿਚ ਹਾਜ਼ਰ ਕਾਂਗਰਸਮੈਨ ਤੇ ਸੈਨੇਟਰਾਂ ਨੇ ਕੀਤਾ। ਜਿਹਨਾਂ ਵਿਚ ਕਾਂਗਰਸਮੈਨ ਅਮੀ ਬੇਰਾ, ਕਾਂਗਰਸੀ ਗਰੇਗ ਸਟੈਨਟਨ, ਕਾਂਗਰਸ ਦੇ ਮੈਂਬਰ ਜਾਨ ਗਰੇਮੈਡੀ,ਕਾਂਗਰਸੀ ਮਹਿਲਾ ਹੈਲੀ, ਸਟੀਵਨਜ਼,ਕਾਂਗਰਸ ਦੇ ਮੈਂਬਰ ਜਾਨ ਗਰੇਮੈਡੀ, ਕਾਂਗਰਸ ਦੇ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ, ਕਾਂਗਰਸ ਦੇ ਮੈਂਬਰ ਰੋਅ ਖੰਨਾ, ਕਾਂਗਰਸ ਦੇ ਮੈਂਬਰ ਜੈਪਾਲ, ਕਾਂਗਰਸ ਦੇ ਜਿੰਮ ਕੋਸਟਾ, ਕਾਂਗਰਸ ਦੇ ਪੀਟਰ ਕਿੰਗ,ਕਾਂਗਰਸਮੈਨ ਸੁਜੋਜ਼ੀ, ਕਾਂਗਰਸ ਦੇ ਮੈਂਬਰ ਜੈਰੀ ਮੈਕਨਰਨੀ ਸਨ। ਇਸ ਮੌਕੇ 'ਤੇ ਕਾਂਗਰਸ ਦੀ ਜੁਡੀ ਚੂ ਵੀ ਬੋਲਣ ਆਈ। ਇਕ-ਇਕ ਕਰਕੇ ਉਹ ਆਏ ਅਤੇ ਸਿੱਖ ਕੌਮ ਨਾਲ ਇਕਜੁੱਟਤਾ ਜ਼ਾਹਰ ਕਰਨ ਲਈ ਉਹਨਾਂ ਸ਼ਬਦਾਂ ਦੀ ਸਾਂਝ ਪਾਈ ਜੋ ਕਾਬਲੇ ਤਾਰੀਫ਼ ਸੀ।

PunjabKesari

ਡਾ: ਰਾਜਵੰਤ ਸਿੰਘ ਨੇ ਕਿਹਾ, “ਇਸ ਤੋਂ ਪਤਾ ਚੱਲਦਾ ਹੈ ਕਿ ਪੂਰੇ ਅਮਰੀਕਾ ਵਿਚ ਸਿੱਖ ਪੁਰਸ਼ਾਂ ਅਤੇ ਔਰਤਾਂ ਦੀ ਮਿਹਨਤ ਅਤੇ ਕਿਵੇਂ ਉਹਨਾਂ ਨੇ ਦੇਸ਼ ਭਰ ਦੇ ਭਾਈਚਾਰਿਆਂ ਨੂੰ ਪ੍ਰਭਾਵਤ ਕੀਤਾ ਹੈ। ਇਹ ਦਰਸਾਉਂਦਾ ਹੈ ਕਿ ਸਾਡੇ ਚੁਣੇ ਅਧਿਕਾਰੀ ਇਸ ਗੱਲ ਤੋਂ ਕਿਵੇਂ ਪ੍ਰਭਾਵਤ ਹੋਏ ਕਿ ਸਿੱਖ ਇਸ ਦੇਸ਼ ਨੂੰ ਮਜ਼ਬੂਤ​ਅਤੇ ਖੁਸ਼ਹਾਲ ਕਿਵੇਂ ਬਣਾ ਰਹੇ ਹਨ।ਇਹ ਉਹ 50 ਸਿੱਖ ਹਨ ਜੋ ਇਕ ਮਿਲੀਅਨ ਸਿੱਖਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੇ ਹਨ ਜੋ ਅਮਰੀਕਾ ਵਿਚ ਦਿਨ-ਰਾਤ ਮਿਹਨਤ ਕਰ ਰਹੇ ਹਨ।'' ਬੁਲਾਰਿਆਂ ਨੇ ਕਿਹਾ ਕਿ ਹਿੰਦੋਸਤਾਨ ਵਿੱਚ ਦੂਰੀ 'ਤੇ ਬੈਠੇ ਪ੍ਰਬਲਿਨ ਸਿੰਘ ਨੇ ਸਾਡੇ ਸਾਰਿਆਂ ਨੂੰ ਇਕੱਠੇ ਕਰ ਕੇ ਦੇਸ਼ ਦੇ ਆਲੇ-ਦੁਆਲੇ ਦੇ ਭਾਈਚਾਰੇ ਨੂੰ ਸੱਚਮੁੱਚ ਬੁਣਿਆ ਹੈ। ਅਸੀਂ ਉਨ੍ਹਾਂ ਪ੍ਰੇਰਣਾਦਾਇਕ ਸਿੱਖਾਂ ਦੀਆਂ ਕਹਾਣੀਆਂ ਇਕੱਠੀਆਂ ਕਰਨ ਲਈ ਉਸ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਸ ਦੇਸ਼ ਵਿੱਚ ਭਾਈਚਾਰੇ ਦੀਆਂ ਜੜ੍ਹਾਂ ਨੂੰ ਮਜ਼ਬੂਤ ਕੀਤਾ ਹੈ। 

PunjabKesari

ਮੁੱਖ ਤੋਰ 'ਤੇ ਮੈਰੀਲੈਡ ਸਟੇਟ ਵਿੱਚੋਂ ਦੋ ਸ਼ਖ਼ਸੀਅਤਾਂ ਹੀ ਇਸ ਕਿਤਾਬ ਵਿੱਚ ਅੰਕਿਤ ਹਨ। ਜਿਹਨਾਂ ਵਿੱਚ ਡਾਕਟਰ ਰਾਜਵੰਤ ਸਿੰਘ ਸ਼ੋਸਲ, ਧਾਰਮਿਕ ਤੇ ਵਾਤਾਵਰਣ ਸੰਬੰਧੀ ਨਿਭਾਈਆ ਸੇਵਾਵਾਂ ਅਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਕਰਤਾਰਪੁਰ ਕੋਰੀਡੋਰ ਤੇ ਸ਼ੋਸਲ ਸਿੱਖ ਐਕਟਵਿਸਟ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ।ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਇਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਵਧਾਈ ਦੇ ਸੁਨੇਹੇ ਭੇਜੇ ਗਏ। ਸਮੁੱਚਾ ਸਮਾਗਮ ਕਾਬਲੇ ਤਾਰੀਫ਼ ਤੇ ਹਾਜ਼ਰੀਨ ਦੀਆਂ ਆਸਾਂ 'ਤੇ ਖਰਾ ਉਤਰਿਆ। 


author

Vandana

Content Editor

Related News