ਇਟਲੀ : 11 ਮਈ ਨੂੰ ਮਨਾਇਆ ਜਾਵੇਗਾ ਬਾਬਾ ਸਾਹਿਬ ਅੰਬੇਡਕਰ ਦਾ 134ਵਾਂ ਜਨਮ ਦਿਨ
Friday, May 09, 2025 - 02:24 PM (IST)

ਰੋਮ (ਕੈਂਥ)- ਭਾਰਤੀ ਸੰਵਿਧਾਨ ਦੇ ਪਿਤਾਮਾ, ਭਾਰਤੀ ਨਾਰੀ ਦੇ ਮੁੱਕਤੀਦਾਤਾ, ਭਾਰਤੀ ਪਛਾੜੇ ਸਮਾਜ ਨੂੰ ਵੋਟ ਦਾ ਹੱਕ ਲੈਕੇ ਸਮਾਜ ਵਿੱਚ ਬਰਾਬਰਤਾ ਦਾ ਮਾਣ-ਸਨਮਾਨ ਦੁਆਉਣ ਲਈ ਸਾਰੀ ਜ਼ਿੰਦਗੀ ਸੰਘਰਸ਼ ਕਰਨ ਵਾਲੇ ਯੁੱਗ ਪੁਰਸ਼ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 134ਵਾਂ ਜਨਮ ਦਿਨ ਇਮੀਲੀਆ ਰੋਮਾਨਾ ਸੂਬੇ ਦੇ ਮਿਸ਼ਨਰੀ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਪਾਰਮਾ-ਵਿਚੈਂਸਾ ਵਿਖੇ 11 ਮਈ ਦਿਨ ਐਤਵਾਰ 2025 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਤੇ ਸਮੂਹ ਅੰਬੇਦਕਰੀ ਸਾਥੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਮਿਸ਼ਨ ਦੇ ਪ੍ਰਸਿੱਧ ਰਾਗੀ,ਢਾਡੀ,ਪ੍ਰਚਾਰਕ ਤੇ ਬੁਲਾਰੇ ਭਰਵੀਂ ਹਾਜ਼ਰੀ ਲੁਆਉਣਗੇ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਪਾਕਿਸਤਾਨ ਵਿਚਾਲੇ ਜਾਰੀ ਤਣਾਅ ਵਿਚਕਾਰ ਨੇਪਾਲ ਦਾ ਅਹਿਮ ਬਿਆਨ
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਅਸ਼ੋਕ ਕੁਮਾਰ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਪਾਰਮਾ-ਵਿਚੈਂਸਾ ਤੇ ਸਮੂਹ ਸੰਗਤ ਨੇ ਦਿੰਦਿਆਂ ਕਿਹਾ ਕਿ ਇਸ ਮਹਾਨ ਮਿਸ਼ਨਰੀ ਸਮਾਗਮ ਮੌਕੇ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਪ੍ਰਸਿੱਧ ਲੋਕ ਗਾਇਕਾ ਗਿੰਨੀ ਮਾਹੀ ਆਪਣੀ ਬੁਲੰਦ ਤੇ ਦਮਦਾਰ ਆਵਾਜ ਵਿੱਚ ਮਿਸ਼ਨ ਦਾ ਹੋਕਾ ਦੇਵੇਗੀ। ਅਸ਼ੋਕ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਦੀ ਬਦੌਲਤ ਭਾਰਤ ਦਾ ਪੱਛੜਿਆ ਸਮਾਜ ਦੁਨੀਆ ਵਿੱਚ ਸਨਮਾਨ ਭਰਿਆ ਜੀਵਨ ਬੀਤਤ ਕਰ ਰਿਹਾ ਹੈ ਜਿਹਨਾਂ ਨੂੰ ਯਾਦ ਕਰਨਾ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਹੈ। ਆਓ ਆਪਾਂ ਸਾਰੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਡੂੰਘਾਈ ਵਿੱਚ ਸਮਝਣ ਲਈ ਮਨਾਏ ਜਾ ਰਹੇ ਇਸ ਜਨਮ ਦਿਨ ਸਮਾਗਮ ਵਿੱਚ ਸ਼ਮੂਲੀਅਤ ਕਰ ਭੱਵਿਖ ਨੂੰ ਹੋਰ ਬਿਹਤਰ ਬਣਾਉਣ ਦੇ ਪੂਰਨੇ ਪਾਈਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।