ਤਾਲਿਬਾਨ ਨੂੰ ਅਮਰੁੱਲ੍ਹਾ ਸਾਲੇਹ ਦਾ ਸਖ਼ਤ ਸੰਦੇਸ਼, ਕਿਹਾ- ਸੀਨੇ ’ਤੇ ਗੋਲੀ ਖਾ ਲਵਾਂਗਾ, ਪਰ ਸਿਰ ਨਹੀਂ ਝੁਕਾਵਾਂਗਾ
Tuesday, Aug 24, 2021 - 03:26 PM (IST)
ਕੌਮਾਂਤਰੀ ਡੈਸਕ— ਉੱਤਰੀ ਅਫ਼ਗਾਨਿਸਤਾਨ ਦੇ ਪੰਜਸ਼ੀਰ ’ਚ ਅਹਿਮਦ ਮਸੂਦ ਦੀਆਂ ਫ਼ੌਜਾਂ ਨੇ ਤਾਲਿਬਾਨ ਦੇ ਖ਼ਿਲਾਫ਼ ਝੰਡਾ ਬੁਲੰਦ ਕਰ ਦਿੱਤਾ ਹੈ। ਤਾਲਿਬਾਨ ਦੇ ਅਫ਼ਗਾਨਿਸਤਾਨ ਨੂੰ ਆਪਣੇ ਕਬਜ਼ੇ ’ਚ ਲੈਣ ਦੇ ਬਾਅਦ ਅਹਿਮਦ ਮਸੂਦ ਦੇ ਪੁੱਤਰ ਅਮਰੁੱਲ੍ਹਾ ਸਾਲੇਹ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਤਾਲਿਬਾਨ ਦੇ ਅੱਗੇ ਨਹੀਂ ਝੁਕਣਗੇ। ਸਾਲੇਹ ਨੇ ਤਾਲਿਬਾਨ ਦੇ ਅੱਗੇ ਗੋਡੇ ਟੇਕਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਿਰਫ਼ ਅੱਲ੍ਹਾ ਹੀ ਮੇਰੀ ਰੂਹ ਨੂੰ ਉੱਥੋਂ ਕੱਢ ਸਕਦਾ ਹੈ।
ਇਹ ਵੀ ਪਡ਼੍ਹੋ : ਆਸਟ੍ਰੇਲੀਆ ਨੇ ਕਾਬੁਲ ਤੋਂ 1,600 ਤੋਂ ਵੱਧ ਲੋਕਾਂ ਨੂੰ ਕੱਢਿਆ ਸੁਰੱਖਿਅਤ
ਤਾਲਿਬਾਨ ਲੜਾਈ ਚਾਹੁੰਦਾ ਹੈ ਤਾਂ ਅਸੀਂ ਉਸ ਦੇ ਲਈ ਵੀ ਤਿਆਰ
ਇਕ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਅਮਰੁੱਲ੍ਹਾ ਸਾਲੇਹ ਨੇ ਕਿਹਾ ਕਿ ‘ਅਸੀਂ ਤਾਲਿਬਾਨ ਦੇ ਸ਼ਾਸਨ ਨੂੰ ਖਾਰਜ ਕਰਦੇ ਹਾਂ। ਅਸੀਂ ਤਾਕਤ ਦੇ ਦਮ ’ਤੇ ਸੱਤਾ ਹਾਸਲ ਕਰਨ ਨੂੰ ਨਕਾਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਸ਼ੀਰ ਦੇ ਲੋਕ ਤਾਲਿਬਾਨ ਦੇ ਸਾਹਮਣੇ ਝੁਕਣ ਨੂੰ ਤਿਆਰ ਨਹੀਂ ਹਨ। ਅਸੀਂ ਹਰ ਤਰ੍ਹਾਂ ਦੀ ਗੱਲਬਾਤ ਦੇ ਲਈ ਤਿਆਰ ਹਾਂ। ਅਸੀਂ ਆਪਣੇ ਇਲਾਕੇ ’ਚ ਸ਼ਾਂਤੀ ਚਾਹੁੰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਤਾਲਿਬਾਨ ਲੜਾਈ ਚਾਹੁੰਦਾ ਹਾਂ ਤਾਂ ਅਸੀਂ ਉਸ ਲਈ ਵੀ ਤਿਆਰ ਹਾਂ।
ਤਾਲਿਬਾਨੀਆਂ ਦੇ ਸਾਹਮਣੇ ਸਿਰ ਨਹੀਂ ਝੁਕਾਵਾਂਗਾ
ਸਾਲੇਹ ਨੇ ਕਿਹਾ ਕਿ ਅਸੀਂ ਅਹੁਦਾ ਜਾਂ ਨਿੱਜੀ ਫ਼ਾਇਦਾ ਨਹੀਂ ਚਾਹੁੰਦੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਅਫ਼ਗਾਨ ਜਨਤਾ ਆਪਣੇ ਰਾਜ ਦੇ ਚਰਿੱਤਰ ਨੂੰ ਨਿਰਧਾਰਤ ਕਰੇ। ਅਸੀਂ ਨਹੀਂ ਚਾਹੁੰਦੇ ਕਿ ਅਫ਼ਗਾਨਾਂ ਦੀ ਨਿੱਜੀ ਪਛਾਣ ਨੂੰ ਦਬਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਵੀ ਹੋ ਜਾਵੇ ਮੈਂ ਤਾਲਿਬਾਨੀਆਂ ਦੇ ਸਾਹਮਣੇ ਸਿਰ ਨਹੀਂ ਝੁਕਾਵਾਂਗਾ। ਸੀਨੇ ’ਤੇ ਗੋਲੀ ਖਾ ਲਵਾਂਗੇ, ਪਰ ਸਿਰ ਨਹੀਂ ਝੁਕਾਵਾਂਗੇ। ਸਾਲੇਹ ਨੇ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਰਾਸ਼ਟਰਪਤੀ ਅਸ਼ਰਫ਼ ਗਨੀ ਆਪਣੇ ਅਹੁਦੇ ’ਤੇ ਬਣੇ ਰਹਿਣ ਪਰ ਉਹ ਆਪਣੇ ਵਾਅਦਿਆਂ ’ਤੇ ਖ਼ਰੇ ਨਹੀਂ ਉਤਰੇ।
ਇਹ ਵੀ ਪਡ਼੍ਹੋ : ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨਹੀਂ ਜਾਣਗੇ ਅਫਗਾਨਿਸਤਾਨ
ਤਾਲਿਬਾਨ ਤੇ ਅਹਿਮਦ ਮਸੂਦ ਦੀਆਂ ਫ਼ੌਜਾਂ ਵਿਚਾਲੇ ਹੋਈ ਗੋਲਾਬਾਰੀ
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੇ ਪੰਜਸ਼ੀਰ ’ਚ ਸੋਮਵਾਰ ਨੂੰ ਤਾਲਿਬਾਨ ਤੇ ਅਹਿਮਦ ਮਸੂਦ ਦੀਆਂ ਫ਼ੌਜਾਂ ਵਿਚਾਲੇ ਭਾਰੀ ਗੋਲੀਬਾਰੀ ਹੀ ਰਿਪੋਰਟ ਸਾਹਮਣੇ ਆਈ ਸੀ। ਤਾਲਿਬਾਨੀ ਬੁਲਾਰੇ ਨੇ ਕਿਹਾ, ‘ਬਾਗਲਾਨ ਦੇ ਬਾਨੋ, ਪੋਲ-ਏ-ਹੇਸਰ ਤੇ ਦੇਹ ਸਲਾਹ ਜ਼ਿਲਿਆਂ ਨੂੰ ਪੂਰੀ ਤਰ੍ਹਾਂ ਨਾਲ ਦੁਸ਼ਮਨਾਂ ਤੋਂ ਮੁਕਤ ਕਰਵਾਇਆ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।