ਅਮਰਜੀਤ ਕੇ. ਰਿਆੜ ਅਤੇ ਦੀਪਕ ਮਲਹੋਤਰਾ ਦੇ ਹੱਕ ਵਿਚ ਨਿਊਜਰਸੀ 'ਚ ਪੰਜਾਬੀਆਂ ਵੱਲੋਂ ਚੋਣ ਪ੍ਰਚਾਰ ਸ਼ੁਰੂ

07/31/2017 4:55:36 PM

ਨਿਊਯਾਰਕ (ਰਾਜ ਗੋਗਨਾ)— ਨਿਊਯਾਰਕ ਸਟੇਟ ਅਸੈਂਬਲੀ ਲਈ ਰਿਪਬਲਿਕਨ ਪਾਰਟੀ ਵੱਲੋਂ ਚੋਣ ਲੜ ਰਹੇ ਅਮਰਜੀਤ ਕੇ. ਰਿਆੜ ਅਤੇ ਦੀਪਕ ਮਲਹੋਤਰਾ ਦੇ ਹੱਕ ਵਿਚ ਨਿਊਜਰਸੀ ਦੇ ਪੰਜਾਬੀਆਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਇਸੇ ਮਕਸਦ ਨੂੰ ਲੈ ਕੇ ਪੰਜਾਬੀ ਭਾਈਚਾਰੇ ਵੱਲੋਂ ਇਕ ਪਿਕਨਿਕ ਦਾ ਅਯੋਜਨ ਕੀਤਾ ਗਿਆ ਜਿਸ ਵਿਚ ਸੈਮ ਥੌਂਪਸਨ, ਰਿਪਬਲਿਕਨ ਮਿਡਲਸੈੱਕਸ ਕਾਉਂਟੀ ਚੇਅਰਪਰਸਨ ਮਿਸਜ਼. ਪੈਨੋਜ਼, ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਕਾਰਟਰੇਟ ਰਿਪਬਲਿਕਨ ਪਾਰਟੀ, ਨਿਊਜਰਸੀ ਸਟੇਟ ਗਵਰਨਰ ਦੇ ਅਹੁਦੇ ਦੇ ਉਮੀਦਵਾਰ ਕਿਮ, ਜਸਵਿੰਦਰ ਭੁੱਲਰ, ਬਰਜਿੰਦਰ ਬਰਾੜ, ਡਾ. ਸੁਖਜਿੰਦਰ ਗੁਰਾਇਆ, ਸੁਖਜਿੰਦਰ ਨਿੱਝਰ, ਸੁਖਚੈਨ ਸਿੰਘ ਗਰੇਵਾਲ, ਜੱਬਰ ਸਿੰਘ ਗਰੇਵਾਲ ਤੋਂ ਇਲਾਵਾ ਪੰਜਾਬੀ ਅਤੇ ਹੋਰ ਭਾਈਚਾਰੇ ਦੀਆਂ ਸ਼ਖਸੀਅਤਾਂ ਹਾਜ਼ਰ ਹੋਈਆਂ। ਇਸ ਮੌਕੇ ਸਭ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਅਮਰਜੀਤ ਕੇ. ਰਿਆੜ ਅਤੇ ਦੀਪਕ ਮਲਹੋਤਰਾ ਦੀ ਜਿੱਤ ਲਈ ਬਣਾਈ ਜਾਣ ਵਾਲੀ ਰਣਨੀਤੀ ਬਾਰੇ ਬੋਲਿਆ। ਇੱਥੇ ਇਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਹਰ ਬੁਲਾਰੇ ਵੱਲੋਂ ਇਹ ਕਿਹਾ ਗਿਆ ਕਿ ਇਸ ਜਿੱਤ ਨੂੰ ਹਾਸਲ ਕਰਨ ਲਈ ਹਰ ਇਕ ਨੂੰ ਆਪੋ ਆਪਣੇ ਪੱਧਰ 'ਤੇ ਕੰਮ ਕਰਨਾ ਹੋਵੇਗਾ, ਰਿਪਬਲਿਕਨ ਪਾਰਟੀ ਦੀ ਲੋਕਪ੍ਰਿਯਤਾ ਇਸ ਵੇਲੇ ਸਿਖਰਾਂ 'ਤੇ ਹੈ ਅਤੇ ਜਿੱਤ ਹਾਸਲ ਕਰਨ ਲਈ ਸਿਰਫ ਵੋਟਰਾਂ ਨਾਲ ਰਾਬਤਾ ਕਰਨਾ ਹੀ ਇਕ ਚੁਣੌਤੀ ਹੋਵੇਗੀ ਜਿਸ ਨੂੰ ਸਵੀਕਾਰ ਕਰਨ ਲਈ ਸਾਨੂੰ ਸਭ ਨੂੰ ਉਪਰਾਲੇ ਕਰਨੇ ਹੋਣਗੇ।


Related News