ਭਾਜਪਾ ਲਈ ਪ੍ਰਚਾਰ ਕਰਨ ਪੰਜਾਬ ਆਉਣਗੇ ਕਈ ਦਿੱਗਜ, ਮੋਦੀ-ਯੋਗੀ ਤੋਂ ਇਲਾਵਾ ਕਈ ਫ਼ਿਲਮੀ ਸਿਤਾਰੇ ਲਗਾਉਣਗੇ ਜ਼ੋਰ

Thursday, May 09, 2024 - 07:10 PM (IST)

ਲੁਧਿਆਣਾ (ਗੁਪਤਾ)- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਜ਼ੋਰ ’ਤੇ ਪਹਿਲੀ ਵਾਰ ਲੋਕ ਸਭਾ ਚੋਣ ’ਚ ਉਤਰਨ ਦੇ ਨਾਲ ਇਸ ਬਾਰ ਚੋਣ ਮੁਹਿੰਮ ਬੜੀ ਰੋਚਕ ਰਹਿਣ ਦੀ ਉਮੀਦ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਇਸ ਵਾਰ ਚੋਣਾਂ ’ਚ ਕਮਲ ਖਿੜਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇ.ਪੀ ਨੱਡਾ ਨਾਲ ਕਈ ਫਿਲਮੀ ਸਤਾਰਿਆਂ ਨੂੰ ਵੀ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਲਈ ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਹੋਸ਼ਿਆਰਪੁਰ, ਪਟਿਆਲਾ, ਜਲੰਧਰ ਵਰਗੀਆਂ ਸੀਟਾਂ ’ਤੇ ਭੇਜਣ ਦੀ ਯੋਜਨਾ ਤਿਆਰ ਕਰ ਲਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ - 2 ਵਾਰ MP ਰਹਿ ਚੁੱਕੀ ਕੈਪਟਨ ਅਮਰਿੰਦਰ ਸਿੰਘ ਦੀ ਚਾਚੀ ਦੀ ਕਾਂਗਰਸ 'ਚ ਵਾਪਸੀ

ਪਾਰਟੀ ਸੂਤਰਾਂ ਦੇ ਅਨੁਸਾਰ ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ਲਈ ਫਿਲਮੀ ਸਟਾਰ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ, ਅਕਸ਼ੈ ਕੁਮਾਰ, ਸਿਮ੍ਰਤੀ ਇਰਾਨੀ ਆਦਿ ਨੂੰ ਭੇਜਿਆ ਜਾ ਸਕਦਾ ਹੈ ਕਿਉਂਕਿ ਪੰਜਾਬ ’ਚ ਵੋਟਾਂ 1 ਜੂਨ ਨੂੰ ਹਨ। ਇਸ ਲਈ ਹੋਰਨਾਂ ਇਲਾਕਿਆਂ ਤੋਂ ਪਾਰਟੀ ਦੇ ਸਟਾਰ ਕੰਪੇਨਰਾਂ ਨੂੰ 15 ਮਈ ਤੋਂ ਬਾਅਦ ਪੰਜਾਬ ਦਾ ਰੁੱਖ ਦਿਖਾ ਦਿੱਤਾ ਜਾਵੇਗਾ। ਅੰਮ੍ਰਿਤਸਰ, ਗੁਰਦਾਸਪੁਰ, ਹੋਸ਼ਿਆਰਪੁਰ ਤੋਂ ਜਿਥੇ ਭਾਜਪਾ ਦੇ ਸੰਸਦ ਬਣਦੇ ਰਹੇ ਹੈ, ਇਨ੍ਹਾਂ ਸੀਟਾਂ ਨੂੰ ਭਾਜਪਾ ਇਨ੍ਹਾਂ ਸਟਾਰ ਕੰਪੇਨਰਾਂ ਦੇ ਪ੍ਰਭਾਵੀ ਪ੍ਰਚਾਰ ਰਾਹੀਂ ਕਬਜ਼ਾਉਣਾ ਚਾਹੁੰਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਪੰਜਾਬ ਭਾਜਪਾ ਨੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸ਼ਡਿਊਲ ਕੀਤਾ ਜਾਰੀ

ਲੁਧਿਆਣਾ ਲੋਕ ਸਭਾ ਚੋਣ ਇਲਾਕੇ ਵੀ ਭਾਜਪਾ ਦੇ ਲਈ ਪ੍ਰਤੀਸ਼ਠਾ ਦਾ ਪ੍ਰਸ਼ਨ ਬਣਿਆ ਹੋਇਆ ਹੈ। ਇਨ੍ਹਾਂ ਲੋਕ ਸਭਾ ਇਲਾਕਿਆਂ ਤੋਂ ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਉੱਤਰ ਪ੍ਰਦੇਸ਼ ਦੇ ਗੜ੍ਹ ਵਾਲੇ ਇਲਾਕਿਆਂ ’ਚ ਹਿੰਦੂ ਵੋਟਰਾਂ ਨੂੰ ਲੁਭਾਉਣੇ ਢੰਗ ਨਾਲ ਭਾਜਪਾ ਨੂੰ ਵੱਧ ਤੋਂ ਵੱਧ ਵੋਟਾਂ ਦਿਵਾਉਣ ਲਈ ਲੁਧਿਆਣੇ ਭੇਜਿਆ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News