ਉੱਤਰ ਕੋਰੀਆ ਦੇ ਵਿਅਕਤੀ ''ਤੇ ਲੱਗੇ ਅਮਰੀਕੀ ਹਸਪਤਾਲਾਂ ''ਤੇ ਸਾਈਬਰ ਹਮਲੇ ਦੇ ਦੋਸ਼
Thursday, Jul 25, 2024 - 11:19 PM (IST)
ਸਿਓਲ : ਸੰਘੀ ਵਕੀਲਾਂ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉੱਤਰੀ ਕੋਰੀਆ ਦੀ ਇਕ ਫੌਜੀ ਖੁਫੀਆ ਏਜੰਸੀ ਲਈ ਕੰਮ ਕਰਨ ਵਾਲੇ ਇਕ ਵਿਅਕਤੀ 'ਤੇ ਅਮਰੀਕੀ ਸਿਹਤ ਦੇਖਭਾਲ ਪ੍ਰਦਾਤਾਵਾਂ ਦੇ ਸਾਈਬਰ ਸਿਸਟਮ ਨੂੰ ਹੈਕ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੰਸਾਸ ਸਿਟੀ, ਕੰਸਾਸ ਵਿੱਚ ਇੱਕ ਗ੍ਰੈਂਡ ਜਿਊਰੀ ਨੇ ਰਿਮ ਜੋਂਗ ਹਯੋਕ ਨੂੰ ਦੋਸ਼ੀ ਮੰਨਿਆ ਹੈ, ਜਿਸ ਉੱਤੇ ਫਿਰੌਤੀ ਦੇ ਪੈਸੇ ਨੂੰ ਜਾਇਜ਼ ਬਣਾਉਣ ਤੇ ਉਸ ਪੈਸੇ ਦੀ ਵਰਤੋਂ ਦੁਨੀਆ ਭਰ ਵਿਚ ਰੱਖਿਆ, ਤਕਨੀਕ ਤੇ ਸਰਕਾਰੀ ਸੰਸਥਾਨਾਂ ਉੱਤੇ ਵਧੇਰੇ ਸਾਈਬਰ ਹਮਲਿਆਂ ਦੇ ਲਈ ਕੋਸ਼ਿਸ਼ਾਂ ਕਰਨ ਦਾ ਦੋਸ਼ ਹੈ। ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਹਸਪਤਾਲਾਂ ਤੇ ਹੋਰ ਸਿਹਤ ਸੰਸਥਾਵਾਂ ਉੱਤੇ ਹੈਕਿੰਗ ਕਾਰਨ ਮਰੀਜ਼ਾਂ ਦੇ ਇਲਾਜ ਵਿਚ ਵੀ ਰੁਕਾਵਟ ਪੈਦਾ ਹੋਈ ਸੀ।