ਅਲਬਰਟਾ ''ਚ ਤੇਲ ਕਾਰੋਬਾਰੀਆਂ ਨੂੰ ਰਾਹਤ ਪਹੁੰਚਾਉਣ ਲਈ ਚੁੱਕਿਆ ਗਿਆ ਇਹ ਕਦਮ

Wednesday, Oct 24, 2018 - 03:56 PM (IST)

ਅਲਬਰਟਾ ''ਚ ਤੇਲ ਕਾਰੋਬਾਰੀਆਂ ਨੂੰ ਰਾਹਤ ਪਹੁੰਚਾਉਣ ਲਈ ਚੁੱਕਿਆ ਗਿਆ ਇਹ ਕਦਮ

ਐਡਮਿੰਟਨ (ਏਜੰਸੀ)— ਕੈਨੇਡਾ ਦੇ ਸੂਬੇ ਅਲਬਰਟਾ ਵਿਚ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਕੰਮ ਦੇ ਵਿਚ ਹੀ ਲਟਕਣ ਦੇ ਚੱਲਦਿਆਂ ਅਲਬਰਟਾ ਦੇ ਹੈਵੀ ਆਇਲ ਪ੍ਰੋਡਿਉਸਰਾਂ (ਕਾਰੋਬਾਰੀਆਂ) ਨੂੰ ਰਾਹਤ ਪਹੁੰਚਾਉਣ ਦੇ ਲਈ ਓਟਾਵਾ ਨੂੰ ਕਰੂਡ-ਬਾਏ-ਰੇਲ ਵਪਾਰ ਕਰਨ ਦਾ ਆਰਜ਼ੀ ਸੱਦਾ ਦਿੱਤਾ ਹੈ ਤਾਂ ਜੋ ਅਲਬਰਟਾ ਵਿਚ ਕਰੂਡ ਆਇਲ ਸਸਤੇ ਭਾਅ 'ਤੇ ਮਿਲ ਸਕੇ।

ਰੇਚਲ ਨੋਟਲੀ ਨੇ ਇਸ ਸਬੰਧਤ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਲਬਰਟਾ ਦੇ ਹੈਵੀ ਆਇਲ ਉਤਪਾਦ ਬਨਾਉਣ ਵਾਲੇ ਕਾਰੋਬਾਰੀਆਂ ਨੂੰ ਅਮਰੀਕੀ ਲਾਈਟ ਆਇਲ ਉਤਪਾਦਾਂ ਦੇ ਮੁਕਾਬਲੇ ਪ੍ਰਤੀ ਬੈਰਲ ਯੂ.ਐੱਸ. 40 ਡਾਲਰ ਤੋਂ ਯੂ.ਐੱਸ. 50 ਡਾਲਰ ਮਹਿੰਗਾ ਪੈਂਦਾ ਹੈ, ਅਸਿੱਧੇ ਤੌਰ ਤੇ ਮਤਲਬ ਇਹ ਹੈ ਕਿ ਅਲਬਰਟਾ ਦਾ ਪੈਸਾ ਅਮਰੀਕਾ ਵਿਚ ਜਾ ਰਿਹਾ ਹੈ ਜੋ ਕਿ ਅਲਬਰਟਾ ਦੀ ਅਰਥ ਵਿਵਸਥਾ ਨੂੰ ਕਮਜ਼ੋਰ ਕਰ ਰਿਹਾ ਹੈ।ਪਰ ਜਦ ਤੱਕ ਪਾਈਪ ਲਾਈਨ ਦੇ ਮੁੱਦੇ ਤੇ ਫ਼ੈਸਲਾ ਨਹੀਂ ਹੁੰਦਾ ਉਦੋਂ ਤੱਕ ਰੇਚਲ ਨੋਟਲੀ ਵੱਲੋਂ ਓਟਾਵਾ ਨੂੰ ਰੇਲ ਕਰੂਡ-ਬਾਏ-ਰੇਲ ਦਾ ਵਪਾਰ ਸ਼ੁਰੂ ਕਰਨ ਬਾਰੇ ਕਿਹਾ ਗਿਆ ਹੈ ਤਾਂ ਜੋ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਵਿਚ ਮਦਦ ਮਿਲ ਸਕੇ।


Related News